ਸਹਿਕਾਰਤਾ ਮੰਤਰੀ ਵਲੋਂ ਰਾਵੀ ਧੁੱਸੀ ਬੰਨ੍ਹ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

  ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਸਰਹੱਦੀ ਖੇਤਰ ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਪੰਜਾਬ ਸਰਕਾਰ ਵਲੋਂ ਰਾਵੀ ...

Sukhjinder Singh Randhava visiting Dam

ਗੁਰਦਾਸਪੁਰ,  ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਸਰਹੱਦੀ ਖੇਤਰ ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਪੰਜਾਬ ਸਰਕਾਰ ਵਲੋਂ ਰਾਵੀ ਧੁੱਸੀ ਬੰਨ੍ਹ ਨੇੜੇ ਰਹਿਣ ਵਾਲੇ ਲੋਕਾਂ ਲਈ ਹੜ੍ਹਾਂ ਦੇ ਅਗਾਊਂ ਪ੍ਰਬੰਧਾਂ ਲਈ ਡਰੇਨਜ਼ ਵਿਭਾਗ ਵਲੋਂਂ 342 ਕਰੋੜ ਰੁਪਏ ਦੀ ਲਾਗਤ ਨਾਲ 2500 ਫੁਟ ਵਿਚ ਬਣਾਏ 12 ਸਟੱਡਾਂ ਦਾ ਜਾਇਜ਼ਾ ਲਿਆ। ਸ. ਰੰਧਾਵਾ ਨੇ ਕਿਹਾ ਕਿ ਇਨ੍ਹਾਂ ਸਟੱਡਾਂ ਦੇ ਬਣ ਜਾਣ ਨਾਲ ਕਿਸਾਨਾਂ ਦੀ ਜ਼ਮੀਨਾਂ ਨੂੰ ਲੱਗਣ ਵਾਲਾ ਖੋਰਾ (ਦਰਿਆਈ ਪਾਣੀ) ਤੋਂ ਨਿਜਾਤ ਮਿਲੇਗੀ। 

ਸ. ਰੰਧਾਵਾ ਨੇ ਗੱਲਬਾਤ ਦੌਰਾਨ ਦਸਿਆ ਕਿ ਕੈਪਟਨ ਸਰਕਾਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਜਿਸ ਦੇ ਚੱਲਦਿਆਂ ਦਰਿਆਵਾਂ ਵਲੋਂ ਜ਼ਮੀਨ ਨੂੰ ਲੱਗ ਰਹੇ ਖੋਰ੍ਹੇ ਤੋਂ ਬਚਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਐਨ ਕੰਢੇ 'ਤੇ ਵਸਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। 

ਇਸ ਮੌਕੇ ਉਨਾਂ ਚੰਦੂ ਵਡਾਲਾ ਦੇ ਨਜ਼ਦੀਕ ਬੀ.ਐਸ.ਐਸ 12 ਬਟਾਲੀਅਨ ਦੇ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ। ਬੀ.ਐਸ.ਐਫ਼ ਅਧਿਕਾਰੀਆਂ ਨੇ ਸ. ਰੰਧਾਵਾ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਦੀ ਇਥੇ ਪੋਸਟ ਲਈ ਇਕ ਜਰਨੇਟਰ, ਆਰ.ਓ ਤੇ ਵਾਟਰ ਕੂਲਰ ਦੀ ਜ਼ਰੂਰਤ ਹੈ, ਜਿਸ ਨੂੰ ਸ. ਰੰਧਾਵਾ ਨੇ ਤੁਰਤ ਮੰਨਦਿਆਂ ਕਿਹਾ ਕਿ ਇਹ ਸਹੂਲਤਾਂ ਉਨਾਂ ਨੂੰ ਜਲਦ ਤੋਂ ਜਲਦ ਪ੍ਰਦਾਨ ਕਰ ਦਿਤੀਆਂ ਜਾਣਗੀਆਂ।

ਇਸ ਮੌਕੇ ਐਸ.ਈ ਡਰੇਨਜ਼ ਸ. ਜਸਬੀਰ ਸਿੰਘ ਸੰਧੂ, ਐਕਸੀਅਨ ਜੈ ਪਾਲ ਸਿੰਘ, ਕਮਲ ਗੁਪਤਾ ਐਸ.ਡੀ.ਓ, ਬੀ.ਐਸ.ਐਫ ਦੇ ਉੱਚ ਅਧਿਕਾਰੀ ਐਮ.ਕੇ ਸ਼ਰਮਾ, ਬੀ.ਐਸ ਰੰਗੀ, ਕਮਲਜੀਤ ਸਿੰਘ ਟੋਨੀ, ਜਸਪਾਲ ਸਿੰਘ, ਨਿਰਮਲ ਸਿੰਘ ਆਦਿ ਮੌਜੂਦ ਸਨ।