ਗੈਰ ਕਾਨੂੰਨੀ ਟ੍ਰੈਵਲ ਤੇ ਆਇਲੈਟਸ ਸੈਂਟਰਾਂ ਦਾ ਗੋਰਖ ਧੰਦਾ ਹੋਵੇਗਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੀ.ਟੀ.ਬੀ ਮਾਰਕੀਟ ਖੰਨਾ ਵਿਖੇ ਬਹੁਮੰਜਲੀ ਇਮਾਰਤਾਂ ਵਿਚ ਗੈਰ ਕਾਨੂਨੀ ਟਰੈਵਲ ਏਜੰਸੀਆਂ ਅਤੇ ਆਇਲੈਟਸ ਸੈਂਟਰਾਂ ਦੇ ਚਲ ਰਹੇ ਗੋਰਖ ਧੰਦੇ .....

Police Giving Information Illegal travel and iletts centers

ਖੰਨਾ, (ਲਾਲ ਸਿੰਘ ਮਾਂਗਟ) : ਜੀ.ਟੀ.ਬੀ ਮਾਰਕੀਟ ਖੰਨਾ ਵਿਖੇ ਬਹੁਮੰਜਲੀ ਇਮਾਰਤਾਂ ਵਿਚ ਗੈਰ ਕਾਨੂਨੀ ਟਰੈਵਲ ਏਜੰਸੀਆਂ ਅਤੇ ਆਇਲੈਟਸ ਸੈਂਟਰਾਂ ਦੇ ਚਲ ਰਹੇ ਗੋਰਖ ਧੰਦੇ ਨੂੰ ਬੰਦ ਕਰਵਾਉਣ ਲਈ ਖੰਨਾ ਪੁਲਿਸ ਦੀ ਜਾਗ ਖੁੱਲ ਗਈ ਹੈ। ਕਿਉਂਕਿ ਸਰਕਾਰ ਵਲੋਂ ਇਨ੍ਹਾਂ ਮੋਟੀ ਕਮਾਈ ਵਾਲੀਆਂ ਦੁਕਾਨਾਂ ਵਿਰੁਧ ਸ਼ਿਕੰਜਾ ਕਸ ਦਿਤਾ ਹੈ ਅਤੇ ਇਸ ਧੰਦੇ ਲਈ ਸਰਕਾਰ ਤੋਂ ਮਾਨਤਾ ਹਾਸਲ ਕਰਨੀ ਜ਼ਰੂਰੀ ਕਰ ਦਿਤੀ ਗਈ ਹੈ।

ਕੁੱਝ ਤੇਜ਼ ਤਰਾਰ ਏਜੰਸੀਆਂ ਦੇ ਸੰਚਾਲਕਾਂ ਵਲੋਂ ਆਪਣੀਆਂ ਏਜੰਸੀਆਂ ਰਜਿਸਟਰਡ ਕਰਵਾ ਲਏ ਜਾਣ ਦੀ ਵੀ ਸੰਕੇਤ ਮਿਲੇ ਹਨ। ਅੱਜ ਖੰਨਾ ਵਿਖੇ ਵੱਖ ਵੱਖ ਵਿਅਕਤੀਆਂ ਵਲੋਂ ਵੱਖ ਵੱਖ ਨਾਮ 'ਤੇ ਖੋਲ੍ਹੇ ਗੈਰਕਾਨੂਨੀ ਟਰੈਵਲ ਏਜੰਸੀਆਂ ਅਤੇ ਆਇਲੈਟਸ ਸੈਂਟਰ ਵਗੈਰਾ ਦਾ ਸੰਚਾਲਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ-2 ਖੰਨਾ ਦੇ ਥਾਣੇਦਾਰ ਰਜਨੀਸ਼ ਕੁਮਾਰ ਮੁੱਖ ਅਫਸਰ ਨੇ ਦਸਿਆ

ਕਿ ਇਤਲਾਹ ਮਿਲੀ ਕਿ ਜੀ.ਟੀ.ਬੀ ਮਾਰਕੀਟ ਖੰਨਾ ਵਿਖੇ ਬਹੁਮੰਜਲੀ ਇਮਾਰਤਾਂ ਵਿਚ ਕੁਝ ਵਿਅਕਤੀ ਗੈਰਕਾਨੂਨੀ ਟਰੈਵਲ ਏਜੰਸੀਆਂ ਅਤੇ ਆਇਲੈਟਸ ਸੈਂਟਰਾਂ ਵਿਚ ਆਮ ਲੋਕਾਂ ਨੂੰ ਵਿਦੇਸ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਹਨ ਤੇ ਇਨ੍ਹਾਂ ਸੈਂਟਰਾਂ ਵਿਚ ਅਪਣੇ ਵਰਕਰ ਬਿਠਾਏ ਹੋਏ ਹਨ। ਪੁਲਿਸ ਪਾਰਟੀ ਨੇ ਜੀ.ਟੀ.ਬੀ ਮਾਰਕੀਟ ਖੰਨਾ 'ਚ ਇਨੋਵਿਜਨ ਇੰਸਟੀਚਿਊਟ ਐਸ.ਸੀ.ਐਫ-11 ਦੂਜੀ ਮੰਜਲ ਅਤੇ ਯੂਨੀਵਰਸਲ ਇੰਗਲਿਸ਼ ਅਕੈਡਮੀ ਐਸ.ਸੀ.ਐਫ-23 ਉਪਰ ਰੇਡ ਕਰਕੇ ਹਰਜੋਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਦੀਵਾ ਮੰਡੇਰ,

ਗੁਰਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਨੂਰਪੁਰ ਮੰਡ ਅਤੇ ਨਵੀਨ ਸਿੰਘ ਪੁੱਤਰ ਪਰਮਾਣ ਸਿੰਘ ਵਾਸੀ ਕਰਤਾਰ ਨਗਰ ਖੰਨਾ ਨੂੰ ਗ੍ਰਿਫ਼ਤਾਰ ਕੀਤਾ।
ਜਿਹਨਾਂ ਦੇ ਵਿਰੁਧ ਮਕਦਮਾ 406, 420, 120 ਬੀ ਭ/ਦ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 1967 ਥਾਣਾ ਸਿਟੀ-2 ਖੰਨਾ ਦਰਜ ਰਜਿਸਟਰ ਕਰ ਲਿਆ ਤੇ ਪੁੱਛਗਿਛ ਜਾਰੀ ਹੈ। ਬਾਕੀ ਦੋਸ਼ੀਆਂ ਉਪਰ ਵੀ ਰੇਡਾਂ ਵੀ ਕੀਤੀਆਂ ਜਾ ਰਹੀਆ ਹਨ।   ਕੈਪਸ਼ਨ^ਖੰਨਾ^ਮਾਂਗਟ^8^1^ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਵਿਕਾਸ ਸਭਰਵਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਸ) ਖੰਨਾ ਆਦਿ।