ਲੁਟੇਰਾ ਗਰੋਹ ਦੇ ਛੇ ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪੁਲਿਸ ਸੰਗਰੂਰ ਨੇ ਹੁਣ ਤਕ ਦੀ ਸੱਭ ਤੋਂ ਵੱਡੀ ਰਿਕਵਰੀ ਕਰਦਿਆਂ ਛੇ ਲੁਟੇਰਿਆਂ ਨੂੰ......

Police officers reporting during the press conference.

ਸੰਗਰੂਰ,   (ਗੁਰਦਰਸ਼ਨ ਸਿੰਘ ਸਿੱਧੂ, ਪਰਮਜੀਤ ਸਿੰਘ ਲੱਡਾ, ਗੁਰਤੇਜ ਸਿੰਘ ਪਿਆਸਾ) : ਜ਼ਿਲ੍ਹਾ ਪੁਲਿਸ ਸੰਗਰੂਰ ਨੇ ਹੁਣ ਤਕ ਦੀ ਸੱਭ ਤੋਂ ਵੱਡੀ ਰਿਕਵਰੀ ਕਰਦਿਆਂ ਛੇ ਲੁਟੇਰਿਆਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਕੇ 30 ਲੱਖ ਨਕਦ, 20.7 ਤੋਲੇ ਸੋਨਾ, 22.6 ਤੋਲੇ ਚਾਂਦੀ, 2 ਬੁਲਟ ਮੋਟਰਸਾਈਕਲ ਅਤੇ 2 ਸਕੂਟਰ ਬਰਾਮਦ ਕੀਤੇ।

ਪੁਲਿਸ ਲਾਈਨ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਗੁਰਦਿਆਲ ਚੰਦ ਪੁੱਤਰ ਨੈਭ ਰਾਜ ਵਾਸੀ ਗੇਟ ਨੰਬਰ 4 ਪ੍ਰਤਾਪ ਨਗਰ ਸੰਗਰੂਰ ਨੇ ਮਿਤੀ 05-06-18 ਨੂੰ ਥਾਣਾ ਸਿਟੀ ਸੰਗਰੂਰ ਵਿਖੇ ਅਪਣੇ ਘਰ ਵਿਚ ਚੋਰੀ ਹੋਣ ਬਾਰੇ ਸ਼ਿਕਾਇਤ ਦਿਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 159 ਮਿਤੀ 05-06-18 ਅ/ਧ 454,380 ਹਿੰ: ਡੰ: ਥਾਣਾ ਸਿਟੀ ਸੰਗਰੂਰ ਬਰਖਿਲਾਫ ਨਾਮਲੂਮ ਦੋਸੀਆਨ ਦੇ ਦਰਜ ਕਰਨ ਉਪਰੰਤ ਇਕ ਜਾਂਚ ਟੀਮ ਦਾ ਗਠਨ ਕਰ ਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ।

ਟੀਮ ਨੂੰ ਉਸ ਸਮਂੇ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਜਸਵਿੰਦਰ ਸਿੰਘ ਉਰਫ ਜੱਗੀ ਉਰਫ ਕਾਲਾ ਪੁੱਤਰ ਧਰਮ ਸਿੰਘ ਵਾਸੀ ਗਲੀ ਨੰਬਰ 1 ਜੁਝਾਰ ਨਗਰ ਸੰਗਰੂਰ, ਅੰਕੂਰ ਉਰਫ ਤਰਣ ਉਰਫ ਅੱਕੂ ਪੁੱਤਰ ਭਗਵਾਨ ਦਾਸ ਵਾਸੀ ਗੁਰੁ ਅੰਗਦ ਨਗਰ ਸੋਹੀਆ ਰੋਡ ਸੰਗਰੂਰ, ਰਜਿਤ ਨਾਗਪਾਲ ਪੁੱਤਰ ਤੇਜਭਾਨ ਵਾਸੀ ਮਕਾਨ ਨੰਬਰ 499 ਪ੍ਰਤਾਪ  ਨਗਰ ਸੰਗਰੂਰ, ਇੱਕ ਨਾਬਾਲਗ, ਕੁਨਾਲ ਵਰਮਾ ਉਰਫ ਲੂਲੀ ਪੁੱਤਰ ਮਹਿੰਦਰ ਕੁਮਾਰ ਵਾਸੀ ਮਕਾਨ ਨੰਬਰ 148 ਪ੍ਰਤਾਪ ਨਗਰ ਸੰਗਰੂਰ,

ਦੀਰਜ ਪੁੱਤਰ ਰਮੇਸ ਕੁਮਾਰ ਵਾਸੀ ਨੇੜੇ ਰਾਜ ਮੈਡੀਕਲ ਹਾਲ ਮਕਾਨ ਨੰਬਰ 99 ਸੇਖੂਪੁਰਾ ਬਸਤੀ ਸੰਗਰੂਰ ਨੂੰ ਮੁਖਬਰੀ ਪਰ ਕਾਰ ਆਈ-20 ਨੰਬਰ 2-1121-4009 ਸਮੇਤ ਸੋਨੇ ਦੇ ਗਹਿਣੇ ਵੇਚਣ ਲਈ ਜਾਂਦਿਆਂ ਨੂੰ ਕਾਬੂ ਕਰ ਕੇ ਮੁਕੱਦਮਾ ਉਕਤ ਵਿਚ ਦੌਰਾਨੇ ਤਫ਼ਤੀਸ਼ ਜੁਰਮ 411 ਹਿੰ:ਡੰ: ਦਾ ਵਾਧਾ ਕਰ ਕੇ ਦਿਨ ਦਿਹਾੜੇ ਮਾਰੇ ਗਏ ਡਾਕੇ ਦਾ ਮਾਲ 30 ਲੱਖ ਨਗਦ, 20.7 ਤੋਲੇ ਸੋਨਾ, 22.6 ਤੋਲੇ ਚਾਂਦੀ, 02 ਬੁਲਿਟ ਮੋਟਰਸਾਇਕਲ ਅਤੇ 02 ਸਕੂਟਰ ਬਰਾਮਦ ਕਰਵਾਏ ਗਏ।