ਸਲੇਮਪੁਰ ਨੱਗਲ ਦੀ ਕੋਰੋਨਾ ਪੀੜਤ ਔਰਤ ਨੇ ਦਿਤਾ ਬੱਚੇ ਨੂੰ ਜਨਮ
ਪਿੰਡ ਸਲੇਮਪੁਰ ਨੱਗਲ ਦੀ ਕੋਰੋਨਾ ਪੀੜਤ 28 ਸਾਲਾ ਗਰਭਪਤੀ ਔਰਤ ਨੇ ਇਲਾਜ ਅਧੀਨ ਬੱਚੇ ਨੂੰ ਜਨਮ ਦਿਤਾ ਹੈ। ਉਸ ਨੂੰ
Corona Virus
ਬਨੂੜ, 8 ਜੂਨ (ਅਵਤਾਰ ਸਿੰਘ): ਪਿੰਡ ਸਲੇਮਪੁਰ ਨੱਗਲ ਦੀ ਕੋਰੋਨਾ ਪੀੜਤ 28 ਸਾਲਾ ਗਰਭਪਤੀ ਔਰਤ ਨੇ ਇਲਾਜ ਅਧੀਨ ਬੱਚੇ ਨੂੰ ਜਨਮ ਦਿਤਾ ਹੈ। ਉਸ ਨੂੰ ਪਿੰਡ ਦੇ ਇਕ ਹੋਰ ਵਿਅਕਤੀ ਸਮੇਤ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਰਨ ਸਿਹਤ ਵਿਭਾਗ ਵਲੋਂ ਗਿਆਨ ਸਾਗਰ ਹਸਪਤਾਲ ’ਚ ਭਰਤੀ ਕਰਾਇਆ ਗਿਆ ਸੀ। ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦਸਿਆ ਕਿ ਅੱਜ ਦੁਪਹਿਰ ਵੇਲੇ ਪੀੜਤ ਔਰਤ ਨੂੰ ਜਣੇਪਾ ਦਰਦ ਹੋਇਆ। ਉਪਰੰਤ ਡਾਕਟਰਾਂ ਦੀ ਟੀਮ ਨੇ ਔਰਤ ਦੀ ਡਿਲੀਵਰੀ ਕਰਾਈ। ਉਨ੍ਹਾਂ ਦਸਿਆ ਕਿ ਦੋਵੇਂ ਜੱਚਾ-ਬੱਚਾ ਤੰਦਰੁਸਤ ਹਨ। ਭਲਕੇ ਮੰਗਲਵਾਰ ਨੂੰ ਬੱਚੇ ਦੇ ਖ਼ੂਨ ਦੇ ਨਮੂਨੇ ਲੈ ਕੇ ਪੀਜੀਆਈ ਭੇਜੇ ਜਾਣਗੇ। ਇਸੇ ਦੌਰਾਨ ਡਾ. ਗੁਰਾਇਆ ਨੇ ਦਸਿਆ ਕਿ ਅੱਜ ਮੁਹਾਲੀ ਤੋਂ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਦਾਖ਼ਲ ਕੀਤਾ ਗਿਆ ਹੈ। ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ।