ਕਰੋੜਾਂ ਦੇ ਬਜਟ ਦੇ ਬਾਵਜੂਦ ਸ਼ਹਿਰ ਨੂੰ ਨਹੀਂ ਮਿਲੀਆਂ ਮੁਢਲੀਆਂ ਸਹੂਲਤਾਂ : ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਂਸਲ ਚੋਣਾਂ ਤੋਂ ਬਾਅਦ ਬੱਸ ਅੱਡਾ ਅਤੇ ਸਟੇਡੀਅਮ ਦਾ ਕੰਮ ਪਹਿਲ ਦੇ ਆਧਾਰ 'ਤੇ ਹੋਵੇਗਾ

ਕਾਂਗਰਸੀ ਆਗੂ ਦੀਪਇੰਦਰ ਢਿੱਲੋਂ ਅਤੇ ਰਣਜੀਤ ਰੈਡੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ।

ਡੇਰਾਬੱਸੀ, 8 ਜੂਨ (ਗੁਰਜੀਤ ਈਸਾਪੁਰ) : ਸੰਘਣੀ ਅਬਾਦੀ ਵਾਲੇ ਡੇਰਾਬੱਸੀ ਸ਼ਹਿਰ ਵਿਚ ਪਿਛਲੇ 10 ਸਾਲਾਂ ਤੋਂ ਅਕਾਲੀ ਅਤੇ ਭਾਜਪਾ ਕੌਸਲਰਾਂ ਨੇ ਆਪਣੀਆਂ ਰਾਜਨੀਤਕ ਰੋਟੀਆਂ ਹੀ ਸੇਕੀਆਂ। ਨਗਰ ਕੌਸਲ ਵਿੱਚ ਪੂਰਨ ਬਹੁਮਤ ਅਤੇ ਕਰੋੜਾ ਦਾ ਬਜ਼ਟ ਹੋਣ ਦੇ ਬਾਵਜੂਦ ਸ਼ਹਿਰ ਨੂੰ ਹਰ ਪੱਖੋ ਅਣਗੌਲਿਆ ਕੀਤਾ। 

ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਕਾਂਗਰਸ ਪਾਰਟੀ ਦੇ ਇੰਚਰਾਜ ਦੀਪਇੰਦਰ ਢਿੱਲੋਂ ਨੇ ਕਾਂਗਰਸੀ ਆਗੂ ਰਣਜੀਤ ਸਿੰਘ ਰੈਡੀ ਦੇ ਗ੍ਰਹਿ ਵਿਖੇ ਕੀਤਾ।
ਢਿੱਲੋਂ ਨੇ ਡੇਰਾਬੱਸੀ ਨਗਰ ਕੌਸਲ ਵਿਰੁਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਕੌਸਲਰਾਂ ਅਤੇ ਹਲਕਾ ਵਿਧਾਇਕ ਵਲੋਂ ਸ਼ਹਿਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ।

ਪਰ ਉਨਾਂ ਦੇ ਦਸ ਸਾਲ ਦੇ ਕਾਰਜਕਾਲ ਦੋਰਾਨ ਡੇਰਾਬੱਸੀ ਨੂੰ ਇਕ ਵਧੀਆਂ ਬੱਸ ਅੱਡਾ ਤੱਕ ਨਸੀਬ ਨਹੀ ਹੋਇਆ । ਸ਼ਹਿਰ 'ਚ ਨੌਜਵਾਨਾਂ ਦੇ ਲਈ ਕੋਈ ਵੱਡਾ ਸਟੇਡੀਆਂ ਨਹੀ ਹੈ, ਧਾਰਮਿਕ ਆਸਥਾ ਵਾਲੀ ਰਾਮਤਲਾਈ ਨੂੰ ਠੀਕ ਕਰਨ ਦਾ ਕੰਮ ਹਾਲੇ ਸ਼ੁਰੂ ਤੱਕ ਨਹੀ ਹੋਇਆ, ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹਰ ਸਾਲ ਵਧਦੀ ਜਾ ਰਹੀ ਹੈ।

ਦੀਪਇੰਦਰ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਤੋਂ ਬਾਅਦ ਡੇਰਾਬੱਸੀ ਨੂੰ ਆਧੁਨਿਕ ਢੰਗ ਨਾਲ ਵਿਕਸਿਤ ਕੀਤਾ ਜਾਵੇਗਾ। ਚੋਣਾਂ ਤੋਂ ਬਾਅਦ ਸ਼ਹਿਰ ਵਾਸੀਆਂ ਲਈ ਇਕ ਅਧੁਨਿਕ ਬੱਸ ਸਟੈਂਡ ਅਤੇ ਇਕ ਵੱਡਾ ਸਟੇਡੀਅਮ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।