ਗੈਸ ਲੀਕ ਹੋਣ ਦੇ ਮਾਮਲੇ ‘ਚ ਸਿਹਤ ਮੰਤਰੀ ਦਾ ਵੱਡਾ ਬਿਆਨ
ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਇਸ ਘਟਨਾ...
ਚੰਡੀਗੜ੍ਹ: ਮੋਹਾਲੀ ਦੇ ਪਿੰਡ ਬਲੌਂਗੀ ਵਿਚ ਰਾਮ ਲੀਲਾ ਗ੍ਰਾਉਂਡ ਨੇੜੇ ਬੀਤੀ ਰਾਤ ਕਲੋਰਿਨ ਗੇਸ ਦਾ ਸਲੰਡਰ ਲੀਕ ਹੋ ਗਿਆ ਸੀ। ਜਿਸ ਨਾਲ ਕਾਫੀ ਲੋਕਾਂ ਦੀ ਹਾਲਤ ਖਰਾਬ ਹੋ ਗਈ ਸੀ ਜਿਹਨਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।
ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਸੀਐਮਓ ਨਾਲ ਗੱਲਬਾਤ ਕੀਤੀ ਸੀ ਉਹਨਾਂ ਦਸਿਆ ਕਿ ਸਾਰੇ ਬੰਦੇ ਬਿਲਕੁੱਲ ਠੀਕ ਹਨ ਤੇ ਉਹ ਡਿਸਚਾਰਜ ਹੋ ਕੇ ਘਰ ਜਾ ਚੁੱਕੇ ਹਨ। ਇਸ ਤੋਂ ਇਲਾਵਾ 3 ਵਿਅਕਤੀ ਹਸਪਤਾਲ ਵਿਚ ਦਾਖਲ ਹਨ ਅਤੇ ਉਹਨਾਂ ਦੀ ਹਾਲਤ ਵੀ ਹੁਣ ਕਾਫੀ ਠੀਕ ਹੋ ਚੁੱਕੀ ਹੈ।
ਉਹਨਾਂ ਨੇ ਹਸਪਤਾਲ ਵੀ ਜਾਣਾ ਸੀ ਪਰ ਵਾਇਰਸ ਦੇ ਚਲਦਿਆਂ ਹੁਣ ਉਹ ਹਸਪਤਾਲ ਨਹੀਂ ਜਾ ਸਕਦੇ ਕਿਉਂ ਕਿ ਉੱਥੇ ਹੀ ਕੋਰੋਨਾ ਦੇ ਕਈ ਮਰੀਜ਼ ਹੋ ਸਕਦੇ ਹਨ। ਉਹਨਾਂ ਨੇ ਮੌਕੇ ਤੇ ਆ ਕੇ ਇੱਥੋਂ ਦੇ ਹਾਲਾਤ ਦੇਖੇ ਹਨ ਤੇ ਉਹਨਾਂ ਨੂੰ ਬੇਹੱਦ ਦੁੱਖ ਹੈ ਕਿਉਂ ਕਿ ਇੱਥੋਂ ਦੇ ਹਾਲਾਤ ਪਹਿਲਾਂ ਹੀ ਬਹੁਤ ਮਾੜੇ ਹਨ। ਉਹਨਾਂ ਨੇ ਇਸ ਥਾਂ ਦੀ ਸਫ਼ਾਈ ਕਰਵਾਉਣ ਬਾਰੇ ਵੀ ਗੱਲ ਆਖੀ ਹੈ।
ਜੇ ਕਿਸੇ ਹੋਰ ਇਲਾਕੇ ਵਿਚ ਅਜਿਹੇ ਪੁਰਾਣੇ ਸਲੰਡਰ ਪਏ ਹਨ ਤਾਂ ਉਹਨਾਂ ਨੂੰ ਇਕ ਥਾਂ ਇਕੱਠੇ ਕਰ ਕੇ ਸਟੋਰ ਕਰ ਦਿੱਤਾ ਜਾਵੇ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ। ਇੱਥੇ ਟਿਊਬਵੈਲ ਪੁਰਾਣੀ ਪੰਚਾਇਤ ਨੇ ਲਗਾਇਆ ਸੀ ਪਰ ਹੁਣ ਪੰਚਾਇਤ ਬਦਲ ਗਈ ਤੇ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਜੋ ਚਾਰਜ ਹੁੰਦਾ ਹੈ ਉਹ ਪੰਚਾਇਤੀ ਰਾਜ ਡੀਡੀਪੀਓ ਦੇ ਹੱਥ ਹੁੰਦਾ ਹੈ, ਉਹਨਾਂ ਵੱਲੋਂ ਰਿਪੋਰਟ ਬਣਾ ਕੇ ਦਿੱਤੀ ਜਾਂਦੀ ਹੈ ਤੇ ਓਵਰ ਹੈਡ ਡਿਪਾਰਟਮੈਂਟ ਨੂੰ ਦੇਣਾ ਹੁੰਦਾ ਹੈ। ਪਹਿਲਾਂ ਵਾਲੀ ਪੰਚਾਇਤ ਨੇ ਚਾਰਜ ਛੱਡ ਦਿੱਤਾ ਸੀ ਪਰ ਪਿੰਡ ਨੂੰ ਪਾਣੀ ਦੇਣਾ ਸੀ ਇਸ ਲਈ ਵਿਭਾਗ ਨੇ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਾਣੀ ਦੀ ਸੇਵਾ ਸ਼ੁਰੂ ਕੀਤੀ ਹੈ।
ਉਹਨਾਂ ਕਿਹਾ ਕਿ ਇਹਨਾਂ ਦੀ ਐਕਸਪਾਇਰੀ ਡੇਟ ਕਰ ਕੇ ਨਹੀਂ ਸਗੋਂ ਲੋਹਾ ਗਲਣ ਕਰ ਕੇ ਇਹ ਘਟਨਾ ਵਾਪਰੀ ਹੈ। ਇਸ ਘਟਨਾ ਦੀ ਇਨਕੁਆਇਰੀ ਕੀਤੀ ਜਾਵੇਗੀ। ਦਸ ਦਈਏ ਕਿ ਗੈਸ ਸਿਲੰਡਰ ਕਰੀਬ 10 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਪਾਣੀ ਵਾਲੇ ਟੈਂਕ ਲਈ ਪਾਣੀ ਦੀ ਸਫ਼ਾਈ ਲਈ ਰੱਖਿਆ ਹੋਇਆ ਸੀ ਜੋ ਕਿ ਬੀਤੀ ਰਾਤ ਲੀਕ ਹੋ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।