ਜਯੋਤੀਰਾਦਿਤਿਯ ਸਿੰਧੀਆ ਅਤੇ ਮਾਂ ਮਾਧਵੀ ਰਾਜੇ ਕੋਰੋਨਾ ਵਾਇਰਸ ਤੋਂ ਪੀੜਤ

ਏਜੰਸੀ

ਖ਼ਬਰਾਂ, ਪੰਜਾਬ

ਜਯੋਤੀਰਾਦਿਤਿਯ ਸਿੰਧੀਆ ਅਤੇ ਮਾਂ ਮਾਧਵੀ ਰਾਜੇ ਕੋਰੋਨਾ ਵਾਇਰਸ ਤੋਂ ਪੀੜਤ

1

ਨਵੀਂ ਦਿੱਲੀ, 9 ਜੂਨ: ਭਾਜਪਾ ਆਗੂ ਜਯੋਤੀਰਾਦਿਤਿਯ ਸਿੰਧੀਆ ਦੀ ਕੋਵਿਡ-19 ਜਾਂਚ ਪਾਜ਼ੇਟਿਵ ਆਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਮੈਕਸ ਹਪਸਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਸਿੰਧੀਆ ਦੀ ਮਾਂ ਮਾਧਵੀ ਰਾਜੇ ਸਿੰਧੀਆ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਹੈ। ਦੋਹਾਂ ਦੀਆਂ ਟੈਸਟ ਰੀਪੋਰਟਾਂ ਮੰਗਲਵਾਰ ਨੂੰ ਪਾਜ਼ੇਟਿਵ ਆਈਆਂ। ਸੂਤਰਾਂ ਨੇ ਦਸਿਆ ਕਿ ਜੋਤੀਰਾਦਿਤਿਯ ਅੰਦਰ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ ਜਦਕਿ ਉਨ੍ਹਾਂ ਦੀ ਮਾਂ ਅੰਦਰ ਲਾਗ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ।


ਸੂਤਰਾਂ ਮੁਤਾਬਕ ਪੰਜ ਦਿਨ ਪਹਿਲਾਂ ਸਿੰਧੀਆ, ਉਨ੍ਹਾਂ ਦੀ ਮਾਂ, ਪਤਨੀ ਪ੍ਰਿਯਦਰਸ਼ਨੀ, ਬੇਟਾ ਮਹਾਅਆਰਿਆਮਨ ਅਤੇ ਬੇਟੀ ਅਨਨਯਾ ਰਾਜ ਦੇ ਕੋਰੋਨਾ ਟੈਸਟ ਹੋਇਆ ਸੀ। ਪ੍ਰਿਯਦਰਸ਼ਨੀ ਅਤੇ ਬੇਟਾ ਬੇਟੀ ਦੀ ਰੀਪੋਰਟ ਨੈਗੇਟਿਵ ਆਈ ਜਦਕਿ ਉਕਤ ਦੋਹਾਂ ਦੀ ਰੀਪੋਰਟ ਪਾਜ਼ੇਟਿਵ ਆਈ।


ਸੂਤਰਾਂ ਨੇ ਦਸਿਆ ਕਿ ਸਿੰਧੀਆ ਨੂੰ ਸੋਮਵਾਰ ਨੂੰ ਮੈਕਸ ਹਸਪਤਾਲ, ਸਾਕੇਤ ਵਿਚ ਦਾਖ਼ਲ ਕਰਾਇਆ ਗਿਆ ਸੀ। ਹਾਲ ਹੀ ਵਿਚ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਅੰਦਰ ਇਸ ਬੀਮਾਰੀ ਦੇ ਲੱਛਣ ਦਿਸਣ 'ਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। (ਏਜੰਸੀ)