ਦਿੱਲੀ ਵਿਚ 17 ਹਜ਼ਾਰ ਤੋਂ ਵੱਧ ਹੋਏ ਕਰੋਨਾ ਦੇ ਮਰੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਹੋਵੇਗੀ ਸੂਬਾ ਪੱਧਰੀ ਆਫ਼ਤ ਰੋਕੂ ਅਥਾਰਟੀ ਦੀ ਮੀਟਿੰਗ

ਆਨਲਾਈਨ ਪੱਤਰਕਾਰ ਮਿਲਣੀ ਕਰਦੇ ਹੋਏ ਮਨੀਸ਼ ਸਿਸੋਦੀਆ ।

ਨਵੀਂ ਦਿੱਲੀ, 8 ਜੂਨ (ਅਮਨਦੀਪ ਸਿੰਘ): ਦਿੱਲੀ ਵਿਚ ਕਰੋਨਾ ਦੇ 17 ਹਜ਼ਾਰ ਤੋਂ ਵੱਧ ਰੋਗੀ ਹੋ ਚੁਕੇ ਹਨ ਜਿਸ ਨੂੰ ਲੈ ਕੇ ਦਿੱਲੀ ਸਰਕਾਰ ਚਿੰਤਤ ਹੋ ਗਈ ਹੈ।
ਮੰਗਲਵਾਰ ਨੂੰ ਸੂਬਾ ਪੱਧਰੀ ਆਫ਼ਤ ਰੋਕੂ ਅਦਾਰੇ ( ਐਸਡੀਐਮਏ) ਦੀ ਹੋਣ ਵਾਲੀ ਮੀਟਿੰਗ ਵਿਚ ਕਰੋਨਾ ਮਹਾਂਮਾਰੀ ਦੇ ਹੁਣ ਤੱਕ ਦੇ ਹਾਲਤ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਪਤਾ ਲਾਇਆ ਜਾਵੇਗਾ ਕਿ ਕੀ ਦਿੱਲੀ ਵਿਚ ਕਰੋਨਾ ਮਹਾਂਮਾਰੀ ਸਮਾਜਕ ਤੌਰ 'ਤੇ ਫ਼ੈਲ ਰਹੀ ਹੈ ਜਾਂ ਨਹੀਂ। ਮਾਹਰਾਂ ਦੀ ਰਾਏ ਪਿਛੋਂ ਸਰਕਾਰ ਕਰੋਨਾ ਨਾਲ ਨਜਿੱਠਣ ਲਈ ਅਗਲੀ ਰਣਨੀਤੀ ਉਲੀਕੇਗੀ।

ਸੂਬਾ ਪੱਧਰੀ ਆਫ਼ਤ ਰੋਕੂ ਅਥਾਰਟੀ ਦੇ ਮੀਤ ਪ੍ਰਧਾਨ ਹੋਣ ਕਰ ਕੇ, ਮੀਟਿੰਗ ਵਿਚ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਾਮਲ ਹੋਣਾ ਸੀ, ਪਰ ਉਨਾਂ੍ਹ ਦੀ ਸਿਹਤ ਠੀਕ ਨਾ ਹੋਣ ਕਰ ਕੇ, ਉਨ੍ਹਾਂ ਆਪਣੀ ਥਾਂ 'ਤੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮੀਟਿੰਗ ਦੀ ਜ਼ਿੰੰਮੇਵਾਰੀ ਦਿਤੀ ਹੈ।

ਅੱਜ ਸਿਸੋਦੀਆ ਨੇ ਦਸਿਆ ਕਿ ਦਿੱਲੀ ਵਿਚ ਕਰੋਨਾ ਦੇ ਮਾਮਲੇ ਵੱਧ ਰਹੇ ਹਨ ਤੇ ਕਲ ਹੋਣ ਵਾਲੀ ਮੀਟਿੰਗ ਵਿਚ ਇਹ ਚਰਚਾ ਕੀਤੀ ਜਾਵੇਗੀ ਕਿ ਕੀ ਦਿੱਲੀ ਵਿਚ ਕਰੋਨਾ ਸਮਾਜਕ ਤੌਰ 'ਤੇ ਫੈਲ ਰਿਹਾ ਹੈ ਜਾਂ ਨਹੀਂ। ਜੇ ਅਜਿਹਾ ਹੈ ਤਾਂ ਫਿਰ ਇਸ ਨਾਲ ਨਜਿੱਠਣ ਲਈ ਕੀ ਰਣਨੀਤੀ ਅਪਣਾਈ ਜਾਵੇ।

ਮਾਹਰ ਅੰਕੜਿਆਂ ਨਾਲ ਕਰੋਨਾ ਦੇ ਹਾਲਾਤ ਬਾਰੇ ਚਰਚਾ ਕਰਨਗੇ। ਜੇ ਕਰੋਨਾ ਸਮਾਜਕ ਤੌਰ 'ਤੇ ਫ਼ੈਲਣ ਦੀ ਪ੍ਰੋੜ੍ਹਤਾ ਹੁੰਦੀ ਹੈ ਤਾਂ ਇਸ ਨਾਲ ਨਜਿੱਠਣ ਲਈ ਸਰਕਾਰ ਦੀ ਪੂਰੀ ਰਣਨੀਤੀ ਬਦਲ ਜਾਵੇਗੀ ।