ਨਵੀਂ ਨੀਤੀ ਖੇਤੀ ਸੁਧਾਰ ਨਹੀਂ ਸਗੋਂ ਕਿਸਾਨੀ ਵਿਰੁਧ ਸਾਜ਼ਸ਼ ਹੈ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਖੇਤੀ ਜਿਨਸਾਂ ਦੀ ਨਵੀਂ ਖ਼ਰੀਦ ਪ੍ਰਣਾਲੀ

Sunil Jhakar

ਚੰਡੀਗੜ੍ਹ, 8 ਜੂਨ (ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਖੇਤੀ ਜਿਨਸਾਂ ਦੀ ਨਵੀਂ ਖ਼ਰੀਦ ਪ੍ਰਣਾਲੀ ਨੂੰ ਖੇਤੀ ਸੁਧਾਰਾਂ ਵਜੋਂ ਪ੍ਰਚਾਰਿਤ ਕਰ ਰਹੀ ਹੈ ਜਦ ਕਿ ਅਸਲ ਵਿਚ ਇਹ ਕਿਸਾਨ ਨੂੰ ਬਹੁਕੌਮੀ ਕੰਪਨੀਆਂ ਅਤੇ ਸਾਹੂਕਾਰਾਂ ਦੇ ਰਹਿਮੋ-ਕਰਮ ਤੇ ਛੱਡ ਦੇਣ ਦੀ ਇਕ ਸਾਜਸ਼ ਹੈ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਐਲਾਣੇ ਅਖੌਤੀ ਖੇਤੀ ਸੁਧਾਰ ਪੰਜਾਬ ਦੇ ਖੇਤੀ ਅਰਥਚਾਰੇ ਨੂੰ ਪੂਰੀ ਤਰਾਂ ਤਬਾਹ ਕਰ ਦੇਣਗੇ ਜਦ ਕਿ ਹਮੇਸ਼ਾ ਕਿਸਾਨ ਹਿੱਤਾਂ ਦੀ ਗੱਲ ਕਰਨ ਵਾਲੇ ਅਕਾਲੀ ਆਗੂਆਂ ਵਲੋਂ ਇਨ੍ਹਾਂ ਦਾ ਸਮੱਰਥਨ ਕਰਨਾ ਉਨ੍ਹਾਂ ਦੇ ਦੋਹਰੇ ਕਿਰਦਾਰ ਨੂੰ ਉਜਾਗਰ ਕਰਦਾ ਹੈ।

 ਸੂਬਾ ਕਾਂਗਰਸ ਪ੍ਰਧਾਨ ਨੇ ਅੱਜ ਇਥੋਂ ਜਾਰੀ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਦੇ ਨਿੱਜੀ ਮੰਡੀਆਂ ਵਿਚ ਫ਼ਸਲ ਦੀ ਖ਼ਰੀਦ ਵੇਚ ਸਬੰਧੀ ਫ਼ੈਸਲੇ ਨਾਲ ਨਾ ਕੇਵਲ ਕਿਸਾਨ ਦੀ ਆਰਥਿਕ ਲੁੱਟ ਹੋਵੇਗੀ ਸਗੋਂ ਇਸ ਨਾਲ ਕੇਂਦਰ ਸਰਕਾਰ ਐਮਐਸਪੀ ਬੰਦ ਕਰਨ ਦੇ ਏਂਜਡੇ ਨੂੰ ਲਾਗੂ ਕਰਨ ਲਈ ਅੱਗੇ ਵੱਧ ਰਹੀ ਹੈ। ਜਦ ਕਿ ਇਹ ਫ਼ੈਸਲਾ ਦੇਸ਼ ਦੇ ਸੰਘੀ ਢਾਂਚੇ ਦੇ ਵੀ ਉਲਟ ਹੈ ਕਿਉਂਕਿ ਇਸ ਨਾਲ ਪੇਂਡੂ ਵਿਕਾਸ ਲਈ ਰਾਜਾਂ ਨੂੰ ਮਿਲਦੇ ਟੈਕਸ ਬੰਦ ਹੋ ਜਾਣ ਨਾਲ ਦਿਹਾਤੀ ਖੇਤਰ ਦਾ ਵਿਕਾਸ ਬੂਰੀ ਤਰਾਂ ਪ੍ਰਭਾਵਿਤ ਹੋਵੇਗਾ।