ਮੈਗੀ ਸਮੇਤ ਨੈਸਲੇ ਦੇ 60 ਫ਼ੀ ਸਦੀ ਉਤਪਾਦ ਸਿਹਤਮੰਦ ਨਹੀਂ

ਏਜੰਸੀ

ਖ਼ਬਰਾਂ, ਪੰਜਾਬ

ਮੈਗੀ ਸਮੇਤ ਨੈਸਲੇ ਦੇ 60 ਫ਼ੀ ਸਦੀ ਉਤਪਾਦ ਸਿਹਤਮੰਦ ਨਹੀਂ

image


ਭਾਰਤ ਵਿਚ ਅਲਟਰਾ ਪ੍ਰੋਸੈਸਡ ਭੋਜਨ ਸਬੰਧੀ ਨਹੀਂ ਕੋਈ ਨਿਯਮ, ਕੰਪਨੀਆਂ ਲੈ ਰਹੀਆਂ ਹਨ ਇਸ ਦਾ ਲਾਭ 

ਨਵੀਂ ਦਿੱਲੀ, 8 ਜੂਨ : ਦੁਨੀਆਂ ਦੀਆਂ ਸੱਭ ਤੋਂ ਵੱਡੀ ਫੂਡ ਐਂਡ ਡਿ੍ੰਕ ਕੰਪਨੀਆਂ ਵਿਚੋਂ ਇਕ ਨੈਸਲੇ ਇਹਨੀਂ ਦਿਨੀਂ ਕਾਫ਼ੀ ਚਰਚਾ ਵਿਚ ਹੈ | ਹਾਲ ਹੀ ਵਿਚ ਆਈ ਇਕ ਰਿਪੋਰਟ ਅਨੁਸਾਰ ਮੈਗੀ ਸਮੇਤ ਨੈਸਲੇ ਦੇ 60 ਫ਼ੀਸਦ ਉਤਪਾਦ ਸਿਹਤਮੰਦ ਨਹੀਂ ਹਨ | ਹੁਣ ਨੈਸਲੇ ਨੇ ਖ਼ੁਦ ਹੀ ਮੰਨਿਆ ਹੈ ਕਿ ਉਸ ਦੇ ਗਲੋਬਲ ਪ੍ਰੋਡਕਟ ਪੋਰਟਫ਼ੋਲੀਓ ਵਿਚ ਸ਼ਾਮਲ 30 ਫ਼ੀਸਦ ਉਤਪਾਦ 'ਗ਼ੈਰ-ਸਿਹਤਮੰਦ' ਹਨ | ਇਹ ਉਤਪਾਦ ਵੱਖ-ਵੱਖ ਦੇਸ਼ਾਂ ਦੇ ਸਖ਼ਤ ਸਿਹਤ ਮਾਪਦੰਡਾਂ ਉਤੇ ਖਰੇ ਨਹੀਂ ਉਤਰੇ | 
ਰਿਪੋਰਟ ਮੁਤਾਬਕ ਕੰਪਨੀ ਦੇ ਕੁਝ ਉਤਪਾਦ ਅਜਿਹੇ ਵੀ ਹਨ ਜੋ ਪਹਿਲਾਂ ਵੀ ਸਿਹਤਮੰਦ ਨਹੀਂ ਸਨ ਅਤੇ ਉਨ੍ਹਾਂ ਨੂੰ  ਸੁਧਾਰਨ ਤੋਂ ਬਾਅਦ ਵੀ ਉਹ ਗ਼ੈਰ-ਸਿਹਤਮੰਦ ਸ਼੍ਰੇਣੀ ਵਿਚ ਹੀ ਰਹੇ | ਹਾਲਾਂਕਿ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ 'ਕੰਪਨੀ ਗਾਹਕਾਂ ਦੀ ਸਿਹਤ ਦਾ ਧਿਆਨ ਰਖਦੀ ਹੈ |' ਅਗਲੇ ਕੁੱਝ ਦਿਨਾਂ ਵਿਚ ਕੰਪਨੀ ਗਾਹਕਾਂ ਨਾਲ ਅਪਣਾ ਤਾਲਮੇਲ ਵਧਾ ਰਹੀ ਹੈ |
ਅੰਤਰਰਾਸ਼ਟਰੀ ਬੇਬੀ ਫੂਡ ਐਕਸ਼ਨ ਨੈਟਵਰਕ ਦੇ ਖੇਤਰੀ ਕੋਆਰਡੀਨੇਟਰ ਡਾ. ਅਰੁਣ ਗੁਪਤਾ ਨੇ ਕਿਹਾ ਹੈ ਕਿ ਨੈਸਲੇ ਅਪਣੇ ਉਤਪਾਦ ਉਤੇ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕਰਦੀ ਕਿ ਉਹ ਸਿਹਤਮੰਦ ਹੈ ਜਾਂ ਗ਼ੈਰ ਸਿਹਤਮੰਦ | ਦੁੱਧ ਤੋਂ ਇਲਾਵਾ ਕੋਈ ਵੀ ਦੋ ਹੋਰ ਉਤਪਾਦਾਂ ਵਾਲਾ ਭੋਜਨ ਉਤਪਾਦ ਅਲਟਰਾ ਪ੍ਰੋਸੈਸਡ ਹੁੰਦਾ ਹੈ | 
ਆਲਮੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਲਟਰਾ ਪ੍ਰੋਸੈਸਡ ਭੋਜਨ ਸਿਹਤ ਲਈ ਹਾਨੀਕਾਰਨ ਹੁੰਦਾ ਹੈ | 

ਅਜਿਹੀ ਸਥਿਤੀ ਵਿਚ ਭਾਰਤ ਵਿਚ ਵਿਕਣ ਵਾਲੇ ਨੈਸਲੇ ਦੇ ਜ਼ਿਆਦਾਤਰ ਉਤਪਾਦ ਗ਼ੈਰ-ਸਿਹਤਮੰਦ ਸ੍ਰੇਣੀ ਵਿਚ ਆਉਂਦੇ ਹਨ | ਪਰ ਹੁਣ ਤਕ ਭਾਰਤ ਵਿਚ ਅਲਟਰਾ ਪ੍ਰੋਸੈਸਡ ਭੋਜਨ ਸਬੰਧੀ ਕੋਈ ਨਿਯਮ ਨਹੀਂ ਹੈ ਅਤੇ ਕੰਪਨੀਆਂ ਇਸ ਦਾ ਲਾਭ ਲੈ ਰਹੀਆਂ ਹਨ | (ਏਜੰਸੀ)