ਜੂਨ 1984 ਵਿਚ ਕੀ ਗਵਾਇਆ ਤੇ ਕੀ ਵਾਪਸ ਮਿਲਿਆ, ਕਿਸੇ ਨੂੰ ਕੁੱਝ ਪਤਾ ਨਹੀਂ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੂਨ 1984 ਵਿਚ ਭਾਰਤੀ ਫ਼ੌਜ ਨੇ ਤੋਸ਼ਾਖ਼ਾਨਾ ਵਿਚ ਮੌਜੂਦ ਸਮਾਨ ਵੀ ਅਪਣੇ ਕਬਜ਼ੇ ਵਿਚ ਲਿਆ ਸੀ ਪਰ ਉਸ ਵਿਚੋਂ ਕੁੱਝ ਸਮਾਨ ਹਾਲੇ ਤਕ ਲਾਪਤਾ ਦਸਿਆ ਜਾਂਦਾ ਹੈ।  

1984 Darbar Sahib

ਅੰਮ੍ਰਿਤਸਰ (ਪਰਮਿੰਦਰਜੀਤ ਅਰੋੜਾ): ਜੂਨ 1984 ਦੇ ਸ੍ਰੀ ਦਰਬਾਰ ਸਾਹਿਬ( Darbar Sahib) ਤੇ ਫ਼ੌਜੀ ਹਮਲੇ ਦੌਰਾਨ ਸਿੱਖ ਰੈਫ਼ਰੈਂਸ ਲਾਇਬਰੇਰੀ, ਸ੍ਰੀ ਗੁਰੂ ਰਾਮ ਦਾਸ ਲਾਇਬ੍ਰੇਰੀ, ਤੋਸ਼ਾਖ਼ਾਨਾ ਤੇ ਕੇਂਦਰੀ ਸਿੱਖ ਅਜਾਇਬ ਘਰ ਦਾ ਸੱਚ ਸਾਹਮਣੇ ਲਿਆਉਣ ਵਾਲੇ ਸਤਿੰਦਰ ਸਿੰਘ ਨੇ ਨਵੀਂ ਜਾਣਕਾਰੀ ਦਿੰਦੇ ਦਸਿਆ ਕਿ ਜੂਨ 1984 ਵਿਚ ਭਾਰਤੀ ਫ਼ੌਜ ਨੇ ਤੋਸ਼ਾਖ਼ਾਨਾ ਵਿਚ ਮੌਜੂਦ ਸਮਾਨ ਵੀ ਅਪਣੇ ਕਬਜ਼ੇ ਵਿਚ ਲਿਆ ਸੀ ਪਰ ਉਸ ਵਿਚੋਂ ਕੁੱਝ ਸਮਾਨ ਹਾਲੇ ਤਕ ਲਾਪਤਾ ਦਸਿਆ ਜਾਂਦਾ ਹੈ।  

ਜਾਰੀ ਬਿਆਨ ਵਿਚ ਸ. ਸਤਿੰਦਰ ਸਿੰਘ ਨੇ ਦਸਿਆ ਕਿ ਫ਼ੌਜ ਨੇ ਤੋਸ਼ਾਖ਼ਾਨਾ ਵਿਚੋ ਸੋਨਾ, ਸੋਨੇ ਦੇ ਗਹਿਣੇ, ਚਾਂਦੀ, ਚਾਂਦੀ ਦੇ ਗਹਿਣੇ ਤੇ ਕੀਮਤੀ ਨਗ, ਪੱਥਰ, ਮੋਤੀ, ਸਿੱਕੇ ਅਤੇ 30 ਲੱਖ 93 ਹਜ਼ਾਰ 9 ਸੋ 26 ਰੁਪਏ ਵੀ ਕਬਜ਼ੇ ਵਿਚ ਲਏ ਸਨ। ਇਸ ਨਾਲ ਹੀ ਕੁੱਝ ਐਫ਼ ਡੀ ਆਰਜ਼  ਵੀ ਸਨ। ਇਹ ਸਾਰਾ ਕੈਸ਼ ਤੇ ਸੋਨਾ, ਚਾਂਦੀ ਆਦਿ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਕੈਲਾਸ਼ ਚੰਦ ਸ਼ਰਮਾ ਨੂੰ 13 ਜੂਨ 1984 ਨੂੰ ਜਮ੍ਹਾਂ ਕਰਵਾਇਆ ਗਿਆ ਸੀ।

ਸਤਿੰਦਰ ਸਿੰਘ ਨੇ ਦਸਿਆ ਕਿ ਇਹ ਸਾਰਾ ਸਮਾਨ ਜਿਸ ਵਿਚ ਸੋਨਾ, ਸੋਨੇ ਦੇ ਗਹਿਣੇ, ਚਾਂਦੀ, ਚਾਂਦੀ ਦੇ ਗਹਿਣੇ ਤੇ ਕੀਮਤੀ ਨਗ, ਪੱਥਰ, ਮੋਤੀ, ਸਿੱਕੇ ਅਤੇ 30 ਲੱਖ 93 ਹਜ਼ਾਰ 9 ਸੋ 26 ਰੁਪਏ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲੇ ਜਾਂ ਨਹੀਂ, ਇਹ ਹਾਲੇ ਤਕ ਇਕ ਬੁਝਾਰਤ ਬਣਿਆ ਹੋਇਆ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅੰਡਰ ਸੈਕਟਰੀ ਵੀ ਕੇ ਗੁਪਤਾ ਨੇ 26 ਫ਼ਰਵਰੀ 2004 ਵਿਚ ਹਾਈ ਕੋਰਟ ਵਿਚ ਇਕ ਹਲਫ਼ੀਆ ਬਿਆਨ ਦੇ ਕੇ ਇਸ ਗਲ ਨੂੰ ਮੰਨਿਆ ਵੀ ਸੀ ਪਰ ਸ਼੍ਰੋਮਣੀ ਕਮੇਟੀ ਨੇ ਇਸ ਦਾ ਖੰਡਨ ਨਹੀਂ ਕੀਤਾ ਜਿਸ ਤੋਂ ਲਗਦਾ ਹੈ ਕਿ ਇਹ ਬਿਲਕੁਲ ਸੱਚ ਹੈ।

ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ( Darbar Sahib)   ਦੇ ਫ਼ੌਜੀ ਹਮਲੇ ਦੌਰਾਨ ਭਾਰਤੀ ਫ਼ੌਜ ਨੇ ਇਤਿਹਾਸਕ ਦਰਸ਼ਨੀ ਡਿਉਢੀ ਦੀ ਉਪਰੀ ਛੱਤ ਤੇ ਮੌਜੂਦ ਤੋਸ਼ਾਖ਼ਾਨਾ ਦਾ ਸਾਰਾ ਸਮਾਨ ਅਪਣੇ ਕਬਜ਼ੇ ਵਿਚ ਲਿਆ ਸੀ। ਉਸ ਸਮੇਂ ਤੇ ਇਕ ਬੋਰਡ ਬਣਾਇਆ ਗਿਆ ਸੀ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਫ਼ੌਜ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ (  Government of Punjab)  ਦੇ ਕੁੱਝ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਦੀ ਹਾਜ਼ਰੀ ਵਿਚ ਇਹ ਸਾਰਾ ਸਮਾਨ ਕਬਜ਼ੇ ਵਿਚ ਲਿਆ ਗਿਆ ਸੀ।

 

ਇਹ ਵੀ ਪੜ੍ਹੋ:  ਅੱਜ ਦੇ ਦਿਨ ਆਕਾਸ਼ਵਾਣੀ ਤੋਂ ਸ਼ੁਰੂ ਹੋਇਆ ਸੀ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਪ੍ਰਸਾਰਨ

 ਉਸ ਸਮੇਂ ਤੋਸ਼ਾਖ਼ਾਨਾ ਵਿਚ 52 ਦੇ ਕਰੀਬ ਇਤਿਹਾਸਕ ਵਸਤਾਂ ਸਨ ਤੇ 43 ਦੇ ਕਰੀਬ ਗ਼ੈਰ ਇਤਿਹਾਸਕ ਵਸਤਾਂ ਸਨ। ਸਤਿੰਦਰ ਸਿੰਘ ਨੇ ਦਸਿਆ ਕਿ 43 ਦੇ ਕਰੀਬ ਗ਼ੈਰ ਇਤਿਹਾਸਕ ਵਸਤਾਂ ਫ਼ੌਜ ਨੇ 13 ਸਤੰਬਰ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੂੰ ਸੌਂਪੀਆਂ ਗਈਆਂ ਸਨ ਜਦਕਿ ਇਤਿਹਾਸਕ ਵਸਤਾਂ ਜੋ ਕਿ 52 ਦੇ ਕਰੀਬ ਸਨ, ਨੂੰ ਪੰਪੰਜਾਬ ਸਰਕਾਰ (  Government of Punjab)  ਨੇ ਸਰਕਾਰੀ ਮਿਊਜ਼ੀਅਮ ਜਿਸ ਦੇ ਕਿਉਰੇਟਰ ਸ. ਮੋਹਨ ਸਿੰਘ ਸਨ, ਨੂੰ 13 ਸਤੰਬਰ 1984 ਨੂੰ ਸੌਪੀਆਂ ਗਈਆਂ। ਬਾਅਦ ਵਿਚ ਇਹ ਸਾਰਾ ਸਮਾਨ ਵੀ ਸ਼੍ਰ੍ਰੋਮਣੀ ਕਮੇਟੀ ਨੂੰ ਸੌਂਪਿਆ ਗਿਆ।