ਅੰਮ੍ਰਿਤਸਰ 'ਚ BSF ਨੂੰ ਮਿਲੀ ਵੱਡੀ ਕਾਮਯਾਬੀ, ਗਸ਼ਤ ਦੌਰਾਨ 3.29 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੀਲੇ ਪਦਾਰਥਾਂ ਦੇ 02 ਪੈਕੇਟ ਦਾ ਕੁੱਲ ਵਜ਼ਨ ਲਗਭਗ – 470 ਕਿਲੋਗ੍ਰਾਮ ਹੈ।

photo

 

ਅੰਮ੍ਰਿਤਸਰ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪੰਜਾਬ ’ਚ ਆਏ ਦਿਨ ਸਰਹੱਦ ਪਾਰ ਪਾਕਿਸਤਾਨੀ ਡਰੋਨ ਦੇਖੇ ਜਾ ਰਹੇ ਹਨ।  ਪਾਕਿਸਤਾਨ 'ਚ ਬੈਠੇ ਤਸਕਰ ਲਗਾਤਾਰ ਭਾਰਤੀ ਸਰਹੱਦ 'ਤੇ ਹੈਰੋਇਨ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਚੌਕਸ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਰਿਹਾ ਹੈ।

 

ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। BSF ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ 'ਚ ਕੰਡਿਆਲੀ ਤਾਰ ਦੇ ਪਾਰ ਗਸ਼ਤ ਦੌਰਾਨ 3.29 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।

 

ਜਾਣਕਾਰੀ ਅਨੁਸਾਰ ਦੋ ਪੈਕਟ ਕਾਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੇ ਹੋਏ ਸਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਰੋਪਾਲ ਨੇੜੇ ਪੈਂਦੇ ਇਲਾਕੇ ਵਿੱਚ ਸਰਹੱਦੀ ਸੁਰੱਖਿਆ ਵਾੜ ਦੇ ਅੱਗੇ ਖੇਤਾਂ ਵਿੱਚ ਆਈ ਬੀ ਦੇ ਨੇੜੇ ਮਿਲੇ ਸਨ।

 

 

ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ 02 ਪੈਕੇਟ ਦਾ ਕੁੱਲ ਵਜ਼ਨ ਲਗਭਗ 470 ਕਿਲੋਗ੍ਰਾਮ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 3.29 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਬੀਐਸਐਫ ਨੇ ਦੋਵੇਂ ਪੈਕਟਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।