ਖਰੜ ਦੇ ਜਲਵਾਯੂ ਟਾਵਰ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਲਿਸ ਵੱਲੋਂ ਕੀਤੀ ਗਈ ਚੈਕਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੱਕੀਆਂ ਨੂੰ ਲਿਆ ਹਿਰਾਸਤ ’ਚ

photo

 

ਖਰੜ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਤੋਂ ਬਾਅਦ ਜਾਂਚ ਏਜੰਸੀਆਂ ਹਰਕਤ 'ਚ ਹਨ ਅਤੇ ਥਾਂ-ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਹੀ ਹੁਣ ਜਾਂਚ ਏਜੰਸੀਆਂ ਦੀ ਸੂਹ 'ਤੇ ਖਰੜ ਦੇ ਸੰਨੀ ਇਨਕਲੇਵ ਸਥਿਤ ਜਲਵਾਯੂ ਟਾਵਰ ਦੇ ਰਿਹਾਇਸ਼ੀ ਇਲਾਕੇ 'ਚ ਛਾਪੇਮਾਰੀ ਕੀਤੀ ਗਈ।

ਛਾਪੇਮਾਰੀ ਦੌਰਾਨ ਪੁਲਿਸ ਨੇ 7 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ। ਸੂਤਰ ਮੁਤਾਬਿਕ ਇੱਕ ਨੌਜਵਾਨ ਮੂਸੇਵਾਲਾ ਕਤਲਕਾਂਡ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਵੱਡੀ ਲੀਡ ਮਿਲੀ ਹੈ।

ਜਾਣਕਾਰੀ ਮੁਤਾਬਿਕ ਮੁਹਾਲੀ ਜ਼ਿਲ੍ਹੇ ਦੇ ਖਰੜ ਜਲਵਾਯੂ ਟਾਵਰ ਵਿੱਚ ਜ਼ਿਲ੍ਹਾ ਅਪਰੇਸ਼ਨ ਸੈੱਲ ਅਤੇ ਐਸਐਸਪੀ ਮੁਹਾਲੀ ਨੇ ਵੱਡੀ ਕਾਰਵਾਈ ਕੀਤੀ। 7 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਜਿਸ ਵਿੱਚ ਇੱਕ ਲੋੜੀਂਦਾ ਦੱਸਿਆ ਜਾ ਰਿਹਾ ਹੈ। ਇਹ ਅਪਰੇਸ਼ਨ ਸਵੇਰੇ 7 ਵਜੇ ਦੇ ਕਰੀਬ ਕੀਤਾ ਗਿਆ।

ਇਹ ਛਾਪੇਮਾਰੀ ਡੀ. ਆਈ. ਜੀ. ਤੇ ਐੱਸ. ਐੱਸ. ਪੀ. ਦੀ ਅਗਵਾਈ ਹੇਠ ਪੁਲਿਸ ਫੋਰਸ ਵੱਲੋਂ ਤੜਕੇ ਹੀ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪੂਰਾ ਜਲਵਾਯੂ ਟਾਵਰ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ। ਇਸ ਦੌਰਾਨ ਪੁਲਿਸ ਵੱਲੋਂ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕੀਤੇ ਜਾਣ ਦੀ ਸੂਚਨਾ ਹੈ।