ਕ੍ਰਾਈਮ ਬ੍ਰਾਂਚ ਜਲੰਧਰ ਨੇ ਸ਼ਰਾਬ ਤਸਕਰ ਨੂੰ 2 ਲੱਖ 25 ਹਜ਼ਾਰ ਐਮਐਲ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

photo

 

ਜਲੰਧਰ: ਸੀਨੀਅਰ ਪੁਲਿਸ ਕਪਤਾਨ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਰਾਈਮ ਬ੍ਰਾਂਚ ਜਲੰਧਰ ਦੇਹਟੀ ਦੀ ਪੁਲਿਸ ਟੀਮ ਨੇ ਇਕ ਨਸ਼ਾ ਤਸਕਰ ਨੂੰ 2 ਲੱਖ 25 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ: ਮਾਨਸਾ ਦੇ 21 ਸਾਲਾ ਫੌਜੀ ਦੀ ਅਸਾਮ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਐਸ.ਆਈ ਪੁਸ਼ਪ ਬਾਲੀ ਨੇ ਦਸਿਆ ਕਿ 9 ਜੂਨ ਨੂੰ ਏ.ਐਸ.ਆਈ ਬਲਵਿੰਦਰ ਸਿੰਘ ਸਾਥੀ ਕਰਮਚਾਰੀਆਂ ਨਾਲ ਚੈਕਿੰਗ ਕਰਦੇ ਹੋਏ ਮਕਸੂਦਾ ਤੋਂ ਨੰਦਨਪੁਰ, ਹੀਰਾਪੁਰ, ਹੇਲੜਾ ਆਦਿ ਵੱਲ ਜਾ ਰਹੇ ਸਨ। ਉਦੋਂ ਇਕ ਕਾਰ ਆਉਂਦੀ ਦਿਖਾਈ ਦਿਤੀ ਪਰ ਪੁਲਿਸ ਨੂੰ ਦੇਖ ਕੇ ਪਿੱਛੇ ਭੱਜਣ ਲੱਗੀ, ਜਿਸ ਨੂੰ ਏਐਸਆਈ ਬਲਵਿੰਦਰ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਗੱਡੀ ਦੀ ਤਲਾਸ਼ੀ ਲਈ।

ਇਹ ਵੀ ਪੜ੍ਹੋ: ਐਸ.ਡੀ.ਐਮ.ਏ. ਵਲੋਂ ਘਟਨਾ ਪ੍ਰਤੀਕਿਰਿਆ ਟੀਮ ਨੂੰ ਦਿਸ਼ਾ ਦੇਣ ਅਤੇ ਸੰਵੇਦਨਸ਼ੀਲ ਬਣਾਉਣ ਲਈ ਵਰਕਸ਼ਾਪ ਦਾ ਆਯੋਜਨ 

ਉਸ ਦੀ ਕਾਰ 'ਚੋਂ 2 ਵੱਖ-ਵੱਖ ਮਾਰਕਾ ਦੀਆਂ ਨਾਜਾਇਜ਼ ਸ਼ਰਾਬ ਦੀਆਂ 25 ਪੇਟੀਆਂ (02 ਲੱਖ 25 ਹਜ਼ਾਰ ਮਿਲੀਲੀਟਰ) ਬਰਾਮਦ ਹੋਈਆਂ। ਪੁੱਛਗਿੱਛ ਕਰਨ 'ਤੇ ਡਰਾਈਵਰ ਨੇ ਆਪਣਾ ਨਾਂ ਗਣੇਸ਼ ਕੁਮਾਰ ਉਰਫ ਬੰਟੀ ਪੁੱਤਰ ਕਸ਼ਮੀਰੀ ਲਾਲ ਵਾਸੀ ਮਕਾਨ ਨੰਬਰ ਬੀ1/454 ਗਲੀ ਨੰਬਰ 4 ਮੁਹੱਲਾ ਆਨੰਦ ਨਗਰ ਥਾਣਾ ਡਵੀਜ਼ਨ ਨੰਬਰ 01 ਜਲੰਧਰ ਦੱਸਿਆ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।