ਨਾ NDA ਤੇ ਨਾ INDIA ’ਚ ਸ਼ਾਮਲ ਹੋਵੇਗਾ ਸ਼੍ਰੋਮਣੀ ਅਕਾਲੀ ਦਲ - ਹਰਸਿਮਰਤ ਕੌਰ ਬਾਦਲ
ਹਰਸਿਮਰਤ ਬਾਦਲ ਨੇ ਕਿਹਾ ਕਿ ਜੇ ਗੱਠਜੋੜ ਹੋਣਾ ਹੀ ਹੁੰਦਾ ਤਾਂ ਚੋਣਾਂ ਤੋਂ ਪਹਿਲਾਂ ਕਰਦੇ
Harsimrat Kaur Badal
ਚੰਡੀਗੜ੍ਹ - ਬਠਿੰਡਾ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਬਣਨ ਵਾਲੇ ਹਰਸਿਮਰਤ ਕੌਰ ਬਾਦਲ ਨੇ ਇਹ ਸਪੱਸ਼ਟ ਤੌਰ 'ਤੇ ਕਿਹਾ ਕਿ ਅਕਾਲੀ ਦਲ ਨਾ ਤਾਂ ਐੱਨਡੀਏ ਅਤੇ ਨਾ ਹੀ ਆਈਐਨਡੀਆਈਏ ’ਚ ਸ਼ਾਮਲ ਹੋਵੇਗਾ। ਹਰਸਿਮਰਤ ਬਾਦਲ ਨੇ ਕਿਹਾ ਕਿ ਜੇ ਗੱਠਜੋੜ ਹੋਣਾ ਹੀ ਹੁੰਦਾ ਤਾਂ ਚੋਣਾਂ ਤੋਂ ਪਹਿਲਾਂ ਕਰਦੇ ਜਿਸ ਨਾਲ ਚੋਣ ਜਿੱਤਣ ਵਿਚ ਆਸਾਨੀ ਰਹਿੰਦੀ, ਸੀਟਾਂ ਵੱਧ ਮਿਲਦੀਆਂ ਪਰ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦਿੱਤੀ, ਅਸੀਂ ਸੀਟਾਂ ਦੀ ਪ੍ਰਵਾਹ ਨਹੀਂ ਕੀਤੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਕੰਗਨਾ ਰਣੌਤ ਮਾਮਲੇ ’ਤੇ ਹਰਸਿਮਰਤ ਨੇ ਕਿਹਾ ਕਿ ਉਹ ਕੰਗਨਾ ਨੂੰ ਅਪੀਲ ਕਰਨਗੇ ਕਿ ਉਹ ਆਪਣੀ ਜ਼ੁਬਾਨ ’ਤੇ ਕਾਬੂ ਰੱਖਣ। ਜੋ ਘਟਨਾ ਹੋਈ ਹੈ, ਉਹ ਇਸ ਲਈ ਹੋਈ ਕਿਉਂਕਿ ਉਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਨੂੰ ਟਕੇ-ਟਕੇ ਵਿਚ ਵਿਕਣ ਵਾਲੀਆਂ ਦੱਸਿਆ ਸੀ। ਉਨ੍ਹਾਂ ਨੇ ਚੋਟ ਮਾਰੀ ਸੀ, ਉਸ ਦਾ ਉਨ੍ਹਾਂ ਨੂੰ ਫਲ ਮਿਲ ਗਿਆ।