PM Modi Oath Ceremony : ਰਵਨੀਤ ਬਿੱਟੂ ਨੂੰ ਮੋਦੀ ਕੈਬਨਿਟ ਵਿਚ ਮਿਲਿਆ ਵੱਡਾ ਅਹੁਦਾ ,ਕੇਂਦਰੀ ਰਾਜ ਮੰਤਰੀ ਵਜੋਂ ਚੁੱਕਣਗੇ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

: ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਕੈਬਨਿਟ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਗਈ

Ravneet Bittu

 

PM Modi Oath Ceremony : ਦੇਸ਼ ਵਿੱਚ ਇੱਕ ਵਾਰ ਫਿਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ। ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਕੈਬਨਿਟ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ। ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਬਣਨਗੇ। 

ਜਿਸ ਤੋਂ ਬਾਅਦ ਰਵਨੀਤ ਬਿੱਟੂ ਨੇ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਵੱਡੀ ਜ਼ਿੰਮੇਵਾਰੀ ਹੈ।ਰਵਨੀਤ ਬਿੱਟੂ ਨੇ ਦੱਸਿਆ ਕਿ 'ਮੈਂ ਹੁਣ ਪੰਜਾਬ ਲਈ ਪੁਲ ਦਾ ਕੰਮ ਕਰਾਂਗਾ। ਪਾਰਟੀ ਅਤੇ ਲੀਡਰਸ਼ਿਪ ਨੇ ਤਾਂ ਆਪਣਾ ਕੰਮ ਕਰਤਾ। ਉਨ੍ਹਾਂ ਕਿਹਾ ਕਿ ਪਿਛਲੇ 2 ਦਿਨਾਂ ਤੋਂ ਪਰਿਵਾਰ ਬਹੁਤ ਉਦਾਸ ਸੀ' ਅਤੇ ਹੁਣ ਪਰਿਵਾਰ ਬਹੁਤ ਖੁਸ਼ ਹੈ। 

ਇਨ੍ਹਾਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਕੀਤਾ ਜਾ ਸਕਦਾ ਸ਼ਾਮਲ  

 ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡਾ: ਮਹੇਸ਼ ਸ਼ਰਮਾ, ਅਨਿਲ ਬਲੂਨੀ, ਰਾਧਾ ਮੋਹਨ ਦਾਸ ਅਗਰਵਾਲ, ਐਸ.ਪੀ ਸਿੰਘ ਬਘੇਲ, ਅਨੁਰਾਗ ਠਾਕੁਰ, ਪੀਯੂਸ਼ ਗੋਇਲ, ਮਨਸੁਖ ਮਾਂਡਵੀਆ, ਗਿਰੀਰਾਜ ਸਿੰਘ, ਨਿਤਿਆਨੰਦ ਰਾਏ, ਅਰਜੁਨਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ, ਰੂਡੀ, ਡਾ. ਵੀ.ਡੀ.ਸ਼ਰਮਾ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ, ਵੀਰੇਂਦਰ ਖਟਿਕ, ਕੁਲਸਤੇ, ਰਾਮਵੀਰ ਸਿੰਘ ਵਿਧੂਰੀ, ਕਮਲਜੀਤ ਸਹਿਰਾਵਤ, ਸਮ੍ਰਿਤੀ ਇਰਾਨੀ, ਮਨੋਹਰ ਲਾਲ ਖੱਟਰ, ਰਾਓ ਇੰਦਰਜੀਤ, ਭੂਪੇਂਦਰ ਯਾਦਵ, ਡਾ: ਜਤਿੰਦਰ ਸਿੰਘ, ਵੈਜਯੰਤ ਪਾਂਡਾ, ਅਪਰਾਜਿਤਾ ਗੰਢੂ, ਸ਼ੰਕੂਲ ਸਰਾਂ, ਸ. ਸੁਰੇਸ਼ ਗੋਪੀ, ਵਿਪਲਵ ਦੇਬ, ਸਰਬਾਨੰਦ ਸੋਨੇਵਾਲ, ਹਰਦੀਪ ਪੁਰੀ, ਵਿਜੇਪਾਲ ਤੋਮਰ, ਤਾਪੀਰ ਗਾਓਂ, ਸੰਜੇ ਬੰਡੀ/ਜੀ ਕਿਸ਼ਨ ਰੈਡੀ, ਪ੍ਰਹਲਾਦ ਜੋਸ਼ੀ, ਸ਼ੋਭਾ ਕਰੰਦਜਲੇ, ਪੀਸੀ ਮੋਹਨ, ਨਰਾਇਣ ਰਾਣੇ, ਸ਼੍ਰੀਪਦ ਨਾਇਕ, ਡਾ. ਭੋਲਾ ਸਿੰਘ, ਅਨੂਪ ਬਾਲਮੀਕੀ।

ਇਸ ਦੇ ਨਾਲ ਹੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਰਹੇ ਹਰਦੀਪ ਸਿੰਘ ਪੁਰੀ ਨੂੰ ਇਸ ਵਾਰ ਸਿੱਖ ਚਿਹਰੇ ਵਜੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪੁਰੀ 2019 ਦੀਆਂ ਚੋਣਾਂ ਹਾਰ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਭੇਜਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ 2024 'ਚ ਵੀ ਕੈਬਨਿਟ ਦਾ ਹਿੱਸਾ ਬਣ ਸਕਦੇ ਹਨ ਪਰ ਉਹ ਯੂਪੀ ਦੀ ਨੁਮਾਇੰਦਗੀ ਕਰਨਗੇ।