ਵਿਤ ਮੰਤਰੀ ਦੇ ਹਲਕੇ 'ਚ ਆਸ਼ਾ ਵਰਕਰਾਂ ਗਰਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਅੱਜ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਲਗਾ...

Asha Workers Strike

ਬਠਿੰਡਾ ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਅੱਜ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਜੰਮ ਕੇ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।  ਜਿਲ੍ਹਾ ਪ੍ਰਧਾਨ ਸਿੰਦਰਪਾਲ ਕੌਰ ਬਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਦੀ ਕਰਮਜੀਤ ਕੌਰ ਦੀ ਅਗਵਾਈ ਹੇਠ ਵਰਕਰਾਂ ਨੇ ਸਰਕਾਰ ਉਪਰ ਉਨ੍ਹਾਂ ਦਾ ਘੱਟ ਤਨਖਹਾਂ ਦੇ ਕੇ ਆਰਥਿਕ ਸ਼ੋਸਣ ਦਾ ਦੋਸ਼ ਲਗਾਇਆ।

ਉਨ੍ਹਾਂ ਮੰਗ ਕੀਤੀ ਕੇ ਆਸ਼ਾ ਵਰਕਰਾਂ ਨੂੰ 8403 ਰੁਪਏ ਫੈਸਿਲੀਟੇਟਰ ਨੂੰ ਆਂਗਨਵਾੜੀ ਸੁਪਰਵਾਇਜ਼ਰ ਦਾ ਸਕੇਲ ਦਿੱਤਾ ਜਾਵੇ , 2 ਲੱਖ ਤੱਕ ਦਾ ਬੀਮਾਂ ਕੀਤਾ ਜਾਵੇ, ਮੋਬਾਇਲ ਭੱਤਾ ਦਿੱਤਾ ਜਾਵੇ, ਆਸ਼ਾ ਵਰਕਰਾਂ ਦੀਆਂ ਨਜਾਇਜ਼ ਛਾਂਟੀਆਂ ਬੰਦ ਕੀਤੀਆ ਜਾਣ, ਅਚਨਚੇਤ ਛੁੱਟੀ, ਮੈਡੀਕਲ ਛੁੱਟੀਆਂ, ਅਤੇ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇ , ਮੌਤ ਤੋਂ ਬਾਅਦ ਪਰਿਵਾਰ ਨੂੰ ਐਕਸਗ੍ਰੇਸੀਆ ਗ੍ਰਾਂਟ ਅਤੇ ਇੱਕ ਮੈਂਬਰ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ।

ਵਰਕਰਾਂ ਨੂੰ ਵਿਲੇਜ ਹੈਲਥ ਸੈਨੀਟੇਸ਼ਨ ਕਮੇਟੀਆ ਦੇ ਘੇਰੇ ਵਿੱਚ ਬਾਹਰ ਕੱਢ ਕੇ ਪੱਕਾ ਕੀਤਾ ਜਾਵੇ। ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਮਚਾਕੀ ਚਿਤਾਵਨੀ ਦਿੰਦਿਆਂ ਕਿਹਾ ਕੇ ਜੇਕਰ ਮੰਗਾਂ ਨਾ ਮੰਨੀਆਂ ਗਈਆ ਤਾ ਉਹ ਲਗਤਾਰ ਧਰਨੇ ਲਗਾਉਣ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਪਰਮਜੀਤ ਮਾਨ, ਮਨਜੀਤ ਕੋਰ ਮਹਿਤਾ, ਸੁਖਜੀਤ ਕੌਰ ਮਾਈਸਰਖਾਨਾ ਪਿੰਦਰ ਕੌਰ ਬਾਲਿਆਂਵਾਲੀ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।