ਵਿਦਿਆਰਥੀਆਂ ਨੇ ਕੀਤੀ ਅਧਿਆਪਕ ਦੀ ਕੁੱਟਮਾਰ, ਹਸਪਤਾਲ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਰਹੱਦੀ ਜ਼ਿਲ੍ਹੇ ਅਧੀਨ ਪੈਦੇ ਪਿਡ ਝਰੋਲੀ ਦੇ ਸੈਕੰਡਰੀ ਸਕੂਲ ਦੇ ਇਕ ਅਧਿਆਪਕ ਦੀ ਮੋਟਰਸਾਈਕਲ ਨੌਜਵਾਨਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਅਧਮੋਇਆ...

Teacher at Hospital

ਗੁਰਦਾਸਪੁਰ, ਇਸ ਸਰਹੱਦੀ ਜ਼ਿਲ੍ਹੇ ਅਧੀਨ ਪੈਦੇ ਪਿਡ ਝਰੋਲੀ ਦੇ ਸੈਕੰਡਰੀ ਸਕੂਲ ਦੇ ਇਕ ਅਧਿਆਪਕ ਦੀ ਮੋਟਰਸਾਈਕਲ ਨੌਜਵਾਨਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਅਧਮੋਇਆ ਕਰ ਦਿਤਾ ਗਿਆ ਹੈ। ਸਰਕਾਰੀ ਸੈਕੰਡਰੀ ਸਕੂਲ ਦੇ ਉਪ-ਪ੍ਰਿੰਸੀਪਲ ਅਸ਼ਵਨੀ ਕਮਾਰ ਨੇ ਦÎਸਿਆ ਕਿ ਸਕੂਲ ਦੇ ਵੋਕੇਸ਼ਨਲ ਅਧਿਆਪਕ ਜਸਬੀਰ ਕੁਮਾਰ ਨਵੇਂ ਤਾਰਾਗੜ੍ਹ ਦਾ ਵਸਨੀਕ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਅਪਣੇ ਮੋਟਰਸਾਈਕਲ ਰਾਹੀਂ ਸਕੂਲ ਆ ਰਿਹਾ ਸੀ ਅਤੇ ਸਕੂਲ ਪੁਜਣ ਤੋਂ ਪਹਿਲਾਂ ਹੀ ਕੁੱਝ ਦੂਰੀ 'ਤੇ ਖੜੇ ਨੌਜਵਾਨਾਂ ਨੇ ਉਸ ਨੂੰ ਰੋਕਿਆ। ਪਹਿਲਾਂ ਉਸ ਦੀ ਐਨਕ ਉਤਾਰ ਕੇ ਤੋੜ ਦਿਤੀ।

ਬਾਅਦ 'ਚ ਉਨ੍ਹਾਂ ਅਧਿਆਪਕ ਦੀਆਂ ਅੱਖਾਂ ਵਿਚ ਕੁੱਝ ਪਾ ਦਿਤਾ ਤੇ ਉਹ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਨੌਜਵਾਨਾਂ ਨੇ ਉਸ ਦੀ ਤਾਬੜਤੋੜ ਕੁੱਟਮਾਰ ਸ਼ੁਰੂ ਕਰ ਦਿਤੀ।ਗੰਭੀਰ ਅਤੇ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਸੀ.ਐਚ.ਸੀ ਸਿੰਘੋਵਾਲ ਦੀਨਾਨਗਰ ਦੇ ਹਸਪਤਾਲ ਦਾਖ਼ਲ ਕਰਵਾਇਆ। ਹਮਲਾਵਾਰ ਜਾਂਦੇ ਹੋਏ ਉਸ ਦੀ ਜੇਬ ਵਿਚ ਪਏ 30 ਹਜ਼ਾਰ ਰੁਪਏ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਲੈ ਗਏ।

ਪਤਾ ਲੱਗ ਹੈ ਕਿ ਸਕੂਲ ਦੇ ਕੁੱਝ ਵਿਦਿਆਰਥੀਆਂ ਦੀ ਅਧਿਆਪਕ ਜਸਬੀਰ ਸਿੰਘ ਕਹੀ ਸੁਣੀ ਹੋਈ ਸੀ। ਮੌਕੇ 'ਤੇ ਪੁੱਜੇ ਦੀਨਾਨਗਰ ਥਾਣੇ ਦੇ ਮੁਖੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦÎਸਿਆ ਕਿ ਕੁੱਟਮਾਰ ਦੀ ਸੂਚਨਾ ਮਿਲਣ 'ਤੇ ਉਹ ਤੁਰਤ ਮੌਕੇ 'ਤੇ ਪੁੱਜੇ। ਦਸਿਆ ਗਿਆ ਕਿ ਪੀੜਤ ਅਧਿਆਪਕ ਦੇ ਬਿਆਨ ਲੈਣ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀਆਂ ਬਣਾ ਦਿਤੀਆਂ ਗਈਆਂ ਹਨ।