ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ , ਕੋਰੋਨਾ ਨਾਲ ਤਿੰਨ ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

200 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਏ

Corona virus

ਚੰਡੀਗੜ੍ਹ, 8 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਅੱਜ ਤਿੰਨ ਹੋਰ ਮੌਤਾਂ ਹੋਈਆਂ ਹਨ ਅਤੇ 24 ਘੰਟੇ ਦੌਰਾਨ 200 ਤੋਂ ਵੱਧ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮੌਤਾਂ ਦੀ ਗਿਣਤੀ ਜਿੱਥੇ ਹੁਣ 181 ਹੋ ਗਈ ਹੈ, ਉਥੇ ਸੂਬੇ ਵਿਚ ਕੋਰੋਨਾ ਪਾਜ਼ੇਟਿਵ ਦਾ ਕੁਲ ਅੰਕੜਾ ਵੀ 6950 ਤਕ ਪਹੁੰਚ ਗਿਆ ਹੈ। ਅੱਜ ਲੁਧਿਆਣਾ ਵਿਚ 60 ਅਤੇ ਜਲੰਧਰ ਵਿਚ 72 ਹੋਰ ਪਾਜ਼ੇਟਿਵ ਮਾਮਲੇ ਆਉਣ ਨਾਲ ਕੋਰੋਨਾ ਬਲਾਸਟ ਹੋਇਆ ਹੈ। 15 ਜ਼ਿਲ੍ਹਿਆਂ ਵਿਚ ਅੱਜ 2 ਤੋਂ ਲੈ ਕੇ 17 ਤਕ ਨਵੇਂ ਮਾਮਲੇ ਆਏ ਹਨ।

ਹੁਣ ਜ਼ਿਲ੍ਹਾ ਲੁਧਿਆਣਾ ਵਿਚ ਪਾਜ਼ੇਟਿਵ ਦਾ ਕੁੱਲ ਅੰਕੜਾ 1200 ਤਕ ਪਹੁੰਚ ਗਿਆ ਹੈ, ਜਦ ਕਿ ਜਲੰਧਰ ਦਾ ਇਹ ਅੰਕੜਾ 1016 ਤਕ ਪਹੁੰਚ ਚੁੱਕਾ ਹੈ।
ਇਸ ਤੋਂ ਬਾਅਦ ਅਮ੍ਰਿਤਸਰ ਤੇ ਸੰਗਰੂਰ ਜ਼ਿਲ੍ਹੇ ਅੰਕੜੇ ਦੇ ਹਿਸਾਬ ਨਾਲ ਹਨ। ਅੱਜ 274 ਮਰੀਜ਼ ਠੀਕ ਹੋਣ ਬਾਅਦ ਇਹ ਬਾਅਦ ਇਹ ਅੰਕੜਾ ਵੀ 4828 ਤਕ ਪਹੁੰਚ ਗਿਆ ਹੈ। 1901 ਮੀਰਜ਼ ਇਸ ਸਮੇਂ ਹਸਪਤਾਲ ਵਿਚ ਇਲਾਜ ਅਧੀਨ ਹਨ, ਜਿਨ੍ਹਾਂ ਵਿਚ 63 ਗੰਭੀਰ ਹਾਲਤ ਵਾਲੇ ਹਨ। ਇਨ੍ਹਾਂ ਵਿਚੋਂ 57 ਆਕਸੀਜਨ ਅਤੇ ਛੇ ਵੈਂਟੀਲੇਟਰ ਉਤੇ ਹਨ।

ਅੱਠ ਅਧਿਕਾਰੀ ਵੀ ਕੋਰੋਨਾ ਪਾਜ਼ੇਟਿਵ
ਸੂਬੇ ਵਿਚ ਕੋਰੋਨਾ ਕਹਿਰ ਨੇ ਹੁਣ ਕੋਵਿਡ 19 ਵਿਰੁਧ ਜੰਗ ਲੜਗੇ ਡਿਊਟੀ ਵਾਲੇ ਅਧਿਕਾਰੀ ਨੂੰ ਵੀ ਅਪਣੀ ਚਪੇਟ ਵਿਚ ਲੈਣ ਸ਼ੁਰੂ ਕਰ ਦਿਤਾ ਗਿਆ ਹੈ। ਸੂਬੇ ਵਿਚ ਹੁਣ ਤਕ ਅੱਠ ਅਧਾਕਰੀਆਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਵਿਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਦੋ ਏ.ਡੀ.ਸੀ, ਇਕ ਐਸ.ਡੀ.ਐਮ. ਸੰਗਰੂਰ ਦਾ ਇਕ ਸਿਵਲ ਸਰਜਨ, ਜ਼ਿਲ੍ਹਾ ਹੁਸ਼ਿਆਪੁਰ ਦਾ ਇਕ ਐਸ.ਡੀ.ਐਮ ਤੇ ਨਿਗਮ ਕਮਿਸ਼ਨਰ,ਤ ਬਲਾਚੋਰ ਦਾ ਇਕ ਤਹਿਸੀਲਦਾਰ ਤੇ ਚੰਡੀਗੜ੍ਹ, ਲੋਕਲ ਬਾਡੀੜ ਵਿਭਾਗ ਵਿਚ ਤੈਨਾਤ ਇਸ ਪੀ.ਸੀ.ਐਸ. ਅਫ਼ਸਰ ਸ਼ਾਮਲ ਹੈ।

ਸੰਗਰੂਰ  ਦੇ ਸਿਵਲ ਸਰਜਨ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ
ਸੰਗਰੂਰ, 8 ਜੁਲਾਈ (ਭੁੱਲਰ) : ਸਿਵਲ ਸਰਜਨ ਸੰਗਰੂਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕਰ ਦਿਤੀ ਗਈ। ਸਿਵਲ ਸਰਜਨ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੇ ਕੋਰੋਨਾ ਸਬੰਧੀ ਟੈਸਟ ਕੀਤੇ ਜਾਣਗੇ। ਸਿਵਲ ਸਰਜਨ ਬਰਨਾਲਾ ਨੇ ਸੰਗਰੂਰ ਦਾ ਚਾਰਜ ਸੰਭਾਲਿਆ ਗਿਆ ਹੈ। ਸਿਵਲ ਸਰਜਨ ਸੰਗਰੂਰ ਸੈਂਪਲ ਦੇਣ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ 'ਚ ਦਾਖ਼ਲ ਹੋ ਗਏ ਸਨ।