ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ : ਗਿਆਨੀ ਰਘਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਰੀ ਵਲੋਂ ਕੀਤੀ ਬਕਵਾਸ ਦਾ 'ਜਥੇਦਾਰ' ਵਲੋਂ ਤਿੱਖਾ ਵਿਰੋਧ

Giani Raghbir Singh

ਸ੍ਰੀ ਅਨੰਦਪੁਰ ਸਾਹਿਬ, 8 ਜੁਲਾਈ (ਭਗਵੰਤ ਸਿੰਘ ਮਟੌਰ): ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਪੂਰੀ ਦੁਨੀਆਂ ਨੂੰ ਸਿੱਖਾਂ ਵਲੋਂ ਨਿਭਾਈ ਗਈ ਸੇਵਾ ਦਾ ਧਨਵਾਦ ਕਰਨ ਲਈ ਲੋਕਾਂ ਨੂੰ ਸ਼ਬਦ ਨਹੀਂ ਮਿਲ ਰਹੇ ਉਥੇ ਹੀ ਅਪਣੇ ਹੀ ਦੇਸ਼ ਦੇ ਇਕ ਘਟੀਆ ਸੋਚ ਵਾਲੇ ਵਿਅਕਤੀ ਵਲੋਂ ਸਿੱਖਾਂ ਪ੍ਰਤੀ ਮੰਦਭਾਗੇ ਸ਼ਬਦ ਬੋਲੇ ਗਏ।
ਹੁਣੇ ਹੀ ਚਰਚਿਤ ਹੋਈ ਵੀਡੀਉ ਵਿਚ ਸੂਰੀ ਵਲੋਂ ਪੰਜਾਬੀਆਂ ਦੀਆਂ ਧੀਆਂ ਭੈਣਾਂ ਪ੍ਰਤੀ ਘਟੀਆ ਤੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਦਾ ਸਖ਼ਤ ਨੋਟਿਸ ਲੈਂਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ: ਰਘਬੀਰ ਸਿੰਘ ਨੇ ਕਿਹਾ ਕਿ ਸੂਰੀ ਪਹਿਲਾਂ ਤਾਂ ਧਰਮ ਪ੍ਰਤੀ ਬਕਵਾਸ ਕਰਦਾ ਹੈ ਤੇ ਫਿਰ ਮਾਫ਼ੀ ਮੰਗ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸੂਰੀ ਕਿਸੇ ਏਜੰਸੀ ਜਾਂ ਸਰਕਾਰ ਦੇ ਇਸ਼ਾਰੇ 'ਤੇ ਸਮਾਜ ਵਿਚ ਨਫ਼ਰਤ ਫੈਲਾਉਣ ਦੀ ਕੋਝੀ ਸਾਜ਼ਸ਼ ਕਰ ਰਿਹਾ ਹੈ ਜੋ ਇਸ ਦੇਸ਼ ਲਈ ਅਤੇ ਮਨੁੱਖਤਾ ਲਈ ਅਤੀ ਖ਼ਤਰਨਾਕ ਹੈ।

'ਜਥੇਦਾਰ' ਨੇ ਕਿਹਾ ਕਿ ਚਰਚਿਤ ਹੋਈ ਵੀਡੀਉ ਵਿਚ ਸੂਰੀ ਨੇ ਜੋ ਬਕਵਾਸਬਾਜ਼ੀ ਸਿੱਖਾਂ ਦੀਆਂ ਬੱਚੀਆਂ ਪ੍ਰਤੀ ਕੀਤੀ ਹੈ ਉਸ ਨੂੰ ਸਿੱਖ ਸੰਗਤਾਂ ਬਰਦਾਸ਼ਤ ਨਹੀਂ ਕਰ ਸਕਦੀਆਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦਾ ਮਾਹੌਲ ਸ਼ਾਂਤ ਰੱਖਣ ਲਈ ਅਜਿਹੇ ਇਨਸਾਨੀਅਤ ਦੇ ਦੁਸ਼ਮਣ ਨੂੰ ਤੁਰਤ ਨੱਥ ਪਾਵੇ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਸੇਵਾ ਭਾਵਨਾ ਰਖਦੇ ਹਨ ਤਾਂ ਅਪਣੀ ਇੱਜ਼ਤ ਨੂੰ ਹੱਥ ਪਾਉਣ ਵਾਲਿਆਂ ਨੂੰ ਜਵਾਬ ਦੇਣਾ ਵੀ ਜਾਣਦੇ ਹਨ ਜਿਸ ਦਾ ਇਤਿਹਾਸ ਗਵਾਹ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰਾਂ ਨੂੰ ਅਜਿਹੇ ਦੁਸ਼ਟਾਂ ਅਤੇ ਸਮਾਜ ਦੇ ਦੁਸ਼ਮਣਾਂ ਨੂੰ ਨੱਥ ਪਾਉਣੀ ਚਾਹੀਦੀ ਹੈ