ਜੰੰਮੂ-ਕਸ਼ਮੀਰ ਗੁਰਦਵਾਰਾ ਬੋਰਡ ਦੀ ਮਿਆਦ ਵਧਾਈ ਜਾਵੇ ਜਾਂ ਚੋਣਾਂ ਕਰਵਾਈਆਂ ਜਾਣ : ਗਿ. ਹਰਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿ. ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਜ਼ੋਰ ਦਿਤਾ ਹੈ

Giani Harpreet Singh

ਅੰਮ੍ਰਿਤਸਰ, 8 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਗਿ. ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਜ਼ੋਰ ਦਿਤਾ ਹੈ ਕਿ ਉਹ ਪਹਿਲਾਂ ਵਾਂਗ ਇਕ ਸਿੱਖ ਨੂੰ ਸਿਵਲ ਪ੍ਰੀਖਿਆਵਾਂ ਬੋਰਡ ਵਿਚ ਨਾਮਜ਼ਦ ਕਰਦਿਆਂ, ਜੰਮੂ ਕਸ਼ਮੀਰ ਗੁਰਦਵਾਰਾ ਬੋਰਡ ਭੰਗ ਕਰਨ ਦੀ ਥਾਂ ਉਸ ਦੀ ਮਿਆਦ ਵਿਚ ਵਾਧਾ ਕੀਤਾ ਜਾਵੇ। ਜਥੇਦਾਰ ਮੁਤਾਬਕ ਕੋਰੋਨਾ ਕਾਰਨ ਬੋਰਡ ਦੀ ਚੋਣ ਨਹੀਂ ਹੋ ਸਕੀ। ਅੱਜ 8 ਜੁਲਾਈ ਆਖ਼ਰੀ ਤਰੀਕ ਸੀ। ਪਰ ਉਥੋਂ ਦੇ ਪ੍ਰਬੰਧਕਾਂ ਨੇ ਸਿੱਖ ਬੋਰਡ ਭੰਗ ਕਰ ਕੇ ਅਪਣੇ ਵਿਅਕਤੀ ਸਿੱਖ ਬੋਰਡ ਵਿਚ ਸ਼ਾਮਲ ਕਰ ਲਏ ਜੋ ਸਾਡੇ ਪ੍ਰਬੰਧਾਂ ਵਿਚ ਸਿੱਧੀ ਦਖ਼ਲ ਅੰਦਾਜ਼ੀ ਹੈ। ਸਿੱਖ ਇਹ ਬਰਦਾਸ਼ਤ ਕਦੇ ਨਹੀਂ ਕਰਨਗੇ। ‘ਜਥੇਦਾਰ’ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਉਥੋਂ ਦੀ ਸਰਕਾਰ ਜਾਂ ਤਾਂ ਗੁਰਦਾਰਾ ਬੋਰਡ ਦੀ ਚੋਣ ਕਰਵਾਏ ਜਾਂ ਫਿਰ ਬੋਰਡ ਦੀ 6 ਮਹੀਨੇ ਮਿਆਦ ਵਧਾਈ ਜਾਵੇ ਨਹੀਂ ਤਾਂ ਸਿੱਖ ਰੋਹ ਦਾ ਸਾਹਮਣਾ ਕਰਨਾ ਪਵੇਗਾ।