ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ: ਪਤਨੀ ਦਾ ਕਤਲ ਕਰ ਗੋਬਰ ਗੈਸ ਦੇ ਪਲਾਂਟ 'ਚ ਸੁੱਟੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤੀ ਨੇ ਖੁਦ ਹੀ ਆਪਣੀ ਪਤਨੀ ਦੇ ਲਾਪਤਾ ਹੋਣ ਦਾ ਸੋਸ਼ਲ ਮੀਡਿਆ ਤੇ ਕੀਤਾ ਸੀ ਪ੍ਰਚਾਰ

Heartbreaking case

ਗੁਰਦਾਸਪੁਰ ( ਅਵਤਾਰ ਸਿੰਘ) ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਫਕੋਟ 'ਚ ਇਕ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਇਥੇ ਹੀ ਬਸ ਨਹੀਂ ਪਤੀ ਨੇ ਪਤਨੀ ਦੀ ਲਾਸ਼ ਨੂੰ ਗੋਬਰ ਗੈਸ ਪਲਾਂਟ ਦੇ ਗਟਰ 'ਚ ਖੁਰਦ ਬੁਰਦ ਕਰ (Heartbreaking case: Wife murdered, body dumped in dung gas plant ) ਦਿੱਤਾ ਤੇ ਖੁਦ ਹੀ ਆਪਣੀ ਪਤਨੀ ਦੇ ਲਾਪਤਾ ਹੋਣ ਦਾ ਸੋਸ਼ਲ ਮੀਡਿਆ ਤੇ ਪ੍ਰਚਾਰ ਕਰ ਦਿੱਤਾ।  

ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਪੁਲਿਸ ਨੇ ਮ੍ਰਿਤਕ ਦੇ ਪਤੀ ਸਮੇਤ ਤਿਨ ਦੇ ਖਿਲਾਫ ਮਾਮਲਾ (Heartbreaking case: Wife murdered, body dumped in dung gas plant ) ਦਰਜ ਕੀਤਾ  ਕਰ ਲਿਆ  

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਦੇ ਪੁਲਿਸ ਥਾਣਾ ਇੰਚਾਰਜ ਅਵਤਾਰ ਸਿੰਘ ਮੁਤਾਬਿਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਰਫਕੋਟ ਦੇ ਰਹਿਣ ਵਾਲੀ ਜਤਿੰਦਰ ਕੌਰ (45 ਸਾਲ ) ਦੀ ਮ੍ਰਿਤਕ ਲਾਸ਼ ਗੋਬਰ ਗੈਸ ਪਲਾਂਟ (Heartbreaking case: Wife murdered, body dumped in dung gas plant ) 'ਚ ਮਿਲੀ ਹੈ ਜਿਸ ਤੇ ਕਾਰਵਾਈ ਕਰਦੇ ਮੌਕੇ ਤੇ ਜਾ ਕੇ ਦੇਖਿਆ ਤਾਂ ਲਾਸ਼ ਮ੍ਰਿਤਕ ਦੇ ਪਰਿਵਾਰ ਵੱਲੋਂ ਗਟਰ ਚੋਂ ਬਾਹਰ ਕੱਢ ਲਈ ਗਈ ਸੀ।

ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਖੁਦ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਆਪ ਹੀ ਉਸਦੀ ਗੁੰਮਸ਼ੁਦਗੀ ਬਾਰੇ ਸੋਸ਼ਲ ਮੀਡਿਆ ਤੇ ਮੈਸੇਜ (Heartbreaking case: Wife murdered, body dumped in dung gas plant )  ਪਾਇਆ। ਉਥੇ ਹੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।

ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਹੇਠ ਪਤੀ ਜਸਵਿੰਦਰ ਸਿੰਘ ਸਮੇਤ ਤਿੰਨ ਦੇ ਖਿਲਾਫ 302 ,34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |