ਹੁਣ ਭਾਰਤ ਸਰਕਾਰ ਨੇ ਕੰਵਰ ਗਰੇਵਾਲ ਦੇ ਸਿੰਘਾਂ ਦੀ ਰਿਹਾਈ ਬਾਰੇ ਗੀਤ 'ਤੇ ਪਾਬੰਦੀ ਲਾਈ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਭਾਰਤ ਸਰਕਾਰ ਨੇ ਕੰਵਰ ਗਰੇਵਾਲ ਦੇ ਸਿੰਘਾਂ ਦੀ ਰਿਹਾਈ ਬਾਰੇ ਗੀਤ 'ਤੇ ਪਾਬੰਦੀ ਲਾਈ

image

 ਯੂ-ਟਿਊਬ ਤੋਂ ਹਟਾਇਆ, ਇਸ ਤੋਂ ਪਹਿਲਾਂ ਮੂਸੇਵਾਲਾ ਦੇ ਗੀਤ ਐਸ.ਵਾਈ.ਐਲ 'ਤੇ ਲਾਈ ਸੀ ਪਾਬੰਦੀ

ਚੰਡੀਗੜ੍ਹ, 8 ਜੁਲਾਈ (ਭੁੱਲਰ) : ਸਿੱਧੂ ਮੂਸੇਵਾਲਾ ਦੇ ਗੀਤ ਐਸ.ਵਾਈ.ਐਲ. ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਲਿਖੇ ਗੀਤ ਉਪਰ ਵੀ ਪਾਬੰਦੀ ਲਗਾ ਦਿਤੀ ਹੈ | ਮਿਲੀ ਜਾਣਕਾਰੀ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਗੀਤ ਨੂੰ  ਭਾਰਤ ਸਰਕਾਰ ਨੇ ਯੂ ਟਿਊਬ ਤੋਂ ਹਟਵਾ ਦਿਤਾ ਹੈ | ਪਤਾ ਲੱਗਾ ਹੈ ਕਿ ਇਹ ਗੀਤ 2 ਜੁਲਾਈ ਨੂੰ  ਯੂ ਨਿਊਬ ੳਪੁਰ ਜਾਰੀ ਹੋਇਆ ਸੀ ਅਤੇ ਹੁਣ ਤਕ 7 ਲੱਖ ਤੋਂ ਵਧ ਲੋਕ ਇਸ ਗਾਣੇ ਨੂੰ  ਸੁਣ ਚੁਕੇ ਹਨ | ਜ਼ਿਕਰਯੋਗ ਹੇ ਕਿ ਇਸ ਤੋਂ ਪਹਿਲਾਂ ਇਸੇ ਹੀ ਤਰ੍ਹਾਂ ਭਾਰਤ ਸਰਕਾਰ ਨੇ ਸਿੱਧੂ ਮੂਸੇਵਾਲਾ ਦੇ ਉਸ ਦੀ ਮੌਤ ਤੋਂ ਬਾਅਦ ਜਾਰੀ ਹੋਏ ਐਸ.ਵਾਈ.ਐਲ. ਦੇ ਮਸਲੇ ਬਾਰੇ ਗੀਤ ਨੂੰ  ਬੇਹੱਦ ਮਕਬੂਲੀਅਤ ਮਿਲਦੀ ਦੇਖ ਦੇ ਇਸ ਉਪਰ ਪਾਬੰਦੀ ਲਗਾ ਦਿਤੀ ਸੀ |