ਆਟੇ ਦੀ ਵਧਦੀ ਕੀਮਤ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਫ਼ੈਸਲਾ, ਨਿਰਯਾਤ 'ਤੇ ਸਖ਼ਤੀ

ਏਜੰਸੀ

ਖ਼ਬਰਾਂ, ਪੰਜਾਬ

ਆਟੇ ਦੀ ਵਧਦੀ ਕੀਮਤ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਫ਼ੈਸਲਾ, ਨਿਰਯਾਤ 'ਤੇ ਸਖ਼ਤੀ

image

 


ਨਵੀਂ ਦਿੱਲੀ, 8 ਜੁਲਾਈ : ਦੇਸ਼ 'ਚ  ਆਟੇ ਦੀ ਵਧਦੀ ਕੀਮਤ ਨੂੰ  ਰੋਕਣ ਲਈ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ | ਸਰਕਾਰ ਨੇ ਆਟਾ ਅਤੇ ਇਸ ਨਾਲ ਜੁੜੇ ਉਤਪਾਦਾਂ ਦੀ ਐਕਸਪੋਰਟ 'ਤੇ ਸਖ਼ਤੀ ਵਧਾ ਦਿਤੀ ਹੈ | ਇਸ ਤੋਂ ਪਹਿਲਾਂ ਸਰਕਾਰ ਨੇ ਦੇਸ਼ 'ਚ ਅਨਾਜ ਦੀਆਂ ਕੀਮਤਾਂ ਨੂੰ  ਵਧਣ ਤੋਂ ਰੋਕਣ ਲਈ 13 ਮਈ ਨੂੰ  ਕਣਕ ਐਕਸਪੋਰਟ 'ਤੇ ਰੋਕ ਲਗਾ ਦਿਤੀ ਸੀ | ਇਕ ਰਿਪੋਰਟ ਮੁਤਾਬਕ ਆਟੇ ਦੀ ਨਿਰਯਾਤ ਲਈ ਸਾਰੇ ਨਿਰਯਾਤਕਾਂ ਨੂੰ  ਹੁਣ ਅੰਤਰ ਮੰਤਰਾਲਾ ਕਮੇਟੀ ਆਨ ਵ੍ਹੀਟ ਐਕਸਪੋਰਟ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ | ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਕਣਕ ਐਕਸਪੋਰਟ 'ਤੇ ਰੋਕ ਤੋਂ ਬਾਅਦ ਵਪਾਰੀ ਗ਼ਲਤ ਤਰੀਕੇ ਨਾਲ ਆਟੇ ਦੀ ਐਕਸਪੋਰਟ ਕਰ ਰਹੇ ਹਨ |
ਡਾਇਰੈਕਟੋਰੇਟ ਜਨਰਲ ਆਫ਼ ਫ਼ਾਰੇਨ ਟ੍ਰੇਡ (ਡੀ. ਜੀ. ਐਫ਼. ਟੀ.) ਦੇ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਨਵੀਂ ਵਿਵਸਥਾ 12 ਜੁਲਾਈ ਤੋਂ ਲਾਗੂ ਹੋਵੇਗੀ | 6 ਜੁਲਾਈ ਤੋਂ ਪਹਿਲਾਂ ਲੋਡ ਕੀਤੇ ਗਏ ਸ਼ਿਪਮੈਂਟ ਜਾਂ 12 ਜੁਲਾਈ ਤੋਂ ਪਹਿਲਾਂ ਕਸਟਮ ਕੋਲ ਦਾਇਰ ਕੀਤੀ ਖੇਪ ਨੂੰ  ਐਕਸਪੋਰਟ ਦੀ ਇਜਾਜ਼ਤ ਦਿਤੀ ਜਾਵੇਗੀ |
 ਯਾਨੀ ਇਨ੍ਹਾਂ ਦੀ ਐਕਸਪੋਰਟ ਤੋਂ ਪਹਿਲਾਂ ਸਰਕਾਰ ਤੋਂ ਇਜਾਜ਼ਤ ਲੈਣੀ ਹੋਵੇਗੀ | ਹਾਲਾਂਕਿ ਕਣਕ ਦੀ ਨਿਰਯਾਤ 'ਤੇ ਰੋਕ ਤੋਂ ਬਾਅਦ ਦੇਸ਼ 'ਚ ਆਟੇ ਦੀਆਂ ਕੀਮਤਾਂ 'ਚ ਕੁੱਝ ਕਮੀ ਆਈ ਹੈ |
ਹਾਲਾਂਕਿ ਕਣਕ ਵਾਂਗ ਆਟੇ ਦੇ ਨਿਰਯਾਤ 'ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾਈ ਗਈ ਹੈ | ਕੁੱਝ ਰਿਪੋਰਟਾਂ ਮੁਤਾਬਕ ਭਾਰਤ ਤੋਂ ਅਪ੍ਰੈਲ 'ਚ ਕਰੀਬ 96,000 ਟਨ ਆਟੇ ਦੀ ਐਕਸਪੋਰਟ ਹੋਈ ਜੋ ਪਿਛਲੇ ਸਾਲ ਦੇ ਮੁਕਾਬਲੇ 26,000 ਟਨ ਵੱਧ ਹੈ | ਵਪਾਰੀ ਸਰਕਾਰ ਦੀਆਂ ਪਾਬੰਦੀਆਂ 'ਚ ਸੰਨ ਲਗਾਉਣ ਦੇ ਨਵੇਂ ਤਰੀਕੇ ਲੱਭ ਰਹੇ ਸਨ ਅਤੇ ਕਣਕ ਦੀ ਥਾਂ ਆਟੇ ਦੀ ਐਕਸਪੋਰਟ ਦੀ ਖੇਡ ਚੱਲ ਰਹੀ ਸੀ | ਇਸ ਨੂੰ  ਰੋਕਣ ਲਈ ਸਰਕਾਰ ਨੇ ਇਹ ਕਦਮ ਉਠਾਇਆ ਹੈ | (ਏਜੰਸੀ)