Punjab BJP : ਪੰਜਾਬ BJP ਦੇ ਦਫ਼ਤਰ ਆਈ ਧਮਕੀ ਭਰੀ ਚਿੱਠੀ

ਏਜੰਸੀ

ਖ਼ਬਰਾਂ, ਪੰਜਾਬ

Punjab BJP: ਜਿਸ ਤੋਂ ਬਾਅਦ ਪੁਲਿਸ ਨੇ ਪੱਤਰ ਵਿੱਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜ ਦਿੱਤਾ ਹੈ।

Punjab BJP: A threatening letter came to the office of Punjab BJP

BJP News : ਪੰਜਾਬ ਵਿੱਚ ਭਾਜਪਾ ਦੇ ਸਿੱਖ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।  ਭਾਜਪਾ ਦੇ ਚੰਡੀਗੜ੍ਹ ਦਫਤਰ ਨੂੰ ਕਤਲ ਦੀ ਧਮਕੀ ਵਾਲਾ ਪੱਤਰ ਭੇਜਿਆ ਗਿਆ ਹੈ। ਪੱਤਰ ਦੇ ਨਾਲ ਕੁਝ ਜਲਣਸ਼ੀਲ ਪਦਾਰਥ ਵੀ ਭੇਜਿਆ ਗਿਆ ਹੈ।

ਚਿੱਠੀ ਵਿੱਚ ਭਾਜਪਾ ਆਗੂਆਂ ਨੂੰ ਭਾਜਪਾ ਛੱਡਣ ਜਾਂ ਦੁਨੀਆਂ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ। ਪੱਤਰ ਵਿੱਚ ਖਾਲਿ.ਸਤਾ.ਨ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ।

ਜਿਨ੍ਹਾਂ ਆਗੂਆਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਭਾਜਪਾ ਭਾਜਪਾ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਨੈਸ਼ਨਲ ਰੇਲਵੇ ਕਮੇਟੀ ਦੇ ਮੈਂਬਰ ਤੇਜਿੰਦਰ ਸਿੰਘ ਸਰਾਂ ਅਤੇ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਸ਼ਾਮਲ ਹਨ।  

ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਭਾਜਪਾ ਆਗੂਆਂ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪੱਤਰ ਵਿੱਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜ ਦਿੱਤਾ ਹੈ।