Bathinda News : ਪੁਲਿਸ ਨੇ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਕੀਤਾ ਫਰੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News : ਨਸ਼ਾ ਤਸਕਰ ਦੇ ਖਾਤਿਆਂ ’ਚ ਕੁੱਲ 1 ਕਰੋੜ 7 ਲੱਖ 6 ਹਜ਼ਾਰ ਰੁਪਏ  

ਫੜੇ ਗਏ ਆਰੋਪੀ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ

Bathinda News : ਬਠਿੰਡਾ ਪੁਲਿਸ ਨੇ ਇੱਕ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਪਿਛਲੇ ਦਿਨੀਂ ਮੌੜ ਮੰਡੀ ਦੇ ਇੱਕ ਵਿਅਕਤੀ ਖਿਲਾਫ਼ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ’ਤੇ ਇੱਕ ਕਾਰਵਾਈ ਕਰਦਿਆਂ ਹੁਣ ਉਸ ਦੇ 7 ਬੈਂਕ ਖਾਤਿਆਂ ਨੂੰ ਫਰੀਜ਼ ਕਰਕੇ ਇੱਕ ਕਰੋੜ 7 ਲੱਖ 6 ਹਜ਼ਾਰ ਰੁਪਏ ਫਰੀਜ਼ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਹੋਰ ਜਾਇਦਾਦ ਲਈ ਵੀ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜ ਦਿੱਤਾ ਗਿਆ ਹੈ ਅਤੇ ਜਲਦੀ ਹੀ ਉਸ ਦੀ ਜਾਇਦਾਦ ਨੂੰ ਵੀ ਫਰੀਜ਼ ਕੀਤਾ ਜਾਵੇਗਾ। ਜੋ ਕਿ ਉਸਨੇ ਨਾਜਾਇਜ਼ ਤੌਰ ’ਤੇ ਬਣਾਈ ਹੈ। ਉਹਨਾਂ ਦੱਸਿਆ ਕਿ ਇਸਨੇ ਪੰਜਾਬ ਦੇ ਨਾਲ - ਨਾਲ ਹਰਿਆਣੇ ’ਚ ਵੀ ਕਈ ਜਗ੍ਹਾ ਆਪਣੀ ਪ੍ਰਾਪਰਟੀ ਬਣਾਈ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜੋ:Firozpur News : ਸੀਆਈਏ ਸਟਾਫ਼ ਨੇ ਤਿੰਨ ਨਸ਼ਾ ਤਸਕਰਾਂ ਨੂੰ ਇੱਕ ਕਿਲੋ  ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕੀਤਾ ਗ੍ਰਿਫ਼ਤਾਰ  

ਇੱਥੇ ਦੱਸਣਾ ਬਣਦਾ ਹੈ ਕਿ ਮੌੜ ਮੰਡੀ ਦੇ ਇੱਕ ਵਿਅਕਤੀ ਤਰਸੇਮ ਚੰਦ ਵਾਸੀ ਮੌੜ ਮੰਡੀ ਖ਼ਿਲਾਫ਼ ਥਾਣਾ ਮੌੜ ਅਤੇ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਦੀ ਬੈਂਕ ਖਾਤੇ ਫਰੀਜ਼ ਕੀਤੇ ਹਨ।

(For more news apart from Bathinda Police has frozen 7 bank accounts of drug smugglers News in Punjabi, stay tuned to Rozana Spokesman)