Tarn Taran News : ਤਰਨਤਾਰਨ CIA ਸਟਾਫ਼ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ
Tarn Taran News : 3 ਵਿਅਕਤੀਆਂ ਪਾਸੋਂ 3 ਮੋਬਾਈਲ, 24 ਜਾਅਲੀ ਅਸਲਾ ਲਾਇਸੈਂਸ, ਕੁਝ ਖਾਲੀ ਕਾਪੀਆਂ, ਜਾਅਲ ਸਟਿਕਰ ਕੀਤੇ ਬਰਾਮਦ
Tarn Taran News : ਤਰਨਤਾਰਨ- ਤਰਨਤਾਰਨ ਐਸ ਐਸ ਪੀ ਅਸ਼ਵਨੀ ਕਪੂਰ ਵੱਲੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਤਰਨਤਾਰਨ CIA ਪੁਲਿਸ ਮੁੱਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਗੁਪਤ ਸੂਚਨਾ ਮਿਲਣ ’ਤੇ ਰੇਡ ਕਰਕੇ ਪਵਨਦੀਪ ਸਿੰਘ ਵਾਸੀ ਮਲੀਆ/ਸਮਸੇਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਝੰਡੇਰ ਅਤੇ ਗੁਰਮੀਤ ਸਿੰਘ ਨੁੰ ਕਾਬੂ ਕੀਤਾ ਗਿਆ ਹੈ। ਉਨਾਂ ਕੋਲੋ 3 ਮੋਬਾਈਲ, 24ਜਾਅਲੀ ਅਸਲਾ ਲਾਇਸੈਂਸ, ਕੁਝ ਖਾਲੀ ਕਾਪੀਆਂ ਅਸਲਾ ਲਾਇਸੈਂਸ ਵਾਲੀ, ਕੁਝ ਜੁਆਲੀ ਸਟਿਕਰ ਬਰਾਮਦ ਕੀਤੇ ਗਏ ਹਨ। ਇਹਨਾਂ ਖਿਲਾਫ਼ ਥਾਣਾ ਸਦਰ ਤਰਨਤਾਰਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਜ ਤਰਨਤਾਰਨ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਸ ਮੌਕੇ ਐਸ ਐਸ ਪੀ ਕਪੂਰ ਨੇ ਦਸਿਆ ਕਿ ਬਿਨ੍ਹਾਂ ਪੜਤਾਲ ਕੀਤਾ ਅਸਲਾ ਬਣਾਉਣ ਲਈ ਡੇਢ ਲੱਖ ਰੁਪਏ ਵਸੂਲ ਕਰਦੇ ਸਨ। ਜਿਥੇ ਤੋਂ ਅਸਲਾ ਲਾਇਸੈਂਸ ਕਾਪੀ ਸਟਿਕਰ ਜਾਰੀ ਕਰਨ ਬਦਲੇ ਇਕ ਲਖ ਰੁਪਏ ਲੈਂਦੇ ਸੀ, ਬਾਕੀ ਪੈਸੇ ਆਪਸ ’ਚ ਵੰਡ ਲੈਂਦੇ ਸਨ । ਇਹਨਾਂ ਨੇ ਢਾਈ ਸੌ ਤੋਂ ਲੈ ਕੇ ਤਿੰਨ ਸੌ ਕਥਿਤ ਤੌਰ ਅਸਲਾ ਲਾਇਸੈਂਸ ਕਾਪੀਆ ਬਣਾ ਚੁੱਕੇ ਹਨ। ਇਸ ਸਬੰਧੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।
(For more news apart from Tarn Taran CIA staff busted gang of fake arms license makers News in Punjabi, stay tuned to Rozana Spokesman)