ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਸੱਭ ਦਾ ਸਹਿਯੋਗ ਜ਼ਰੂਰੀ : ਡੀ.ਸੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜ ਵਿਚੋ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿਚ ਨਸ਼ਾਂ ਵਿਰੋਧੀ ਕਰਵਾਏ ਜਾ ਰਹੇ............

Drugs

ਫਰੀਦਕੋਟ : ਸਮਾਜ ਵਿਚੋ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿਚ ਨਸ਼ਾਂ ਵਿਰੋਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਟਹਿਣਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਟਹਿਣਾ ਸਮੇਤ 6 ਪਿੰਡ ਜਿੰਨ੍ਹਾਂ ਵਿਚ ਪੱਕਾ, ਕਲੇਰ, ਮੋਰਾਂਵਾਲੀ, ਮਿਸ਼ਰੀਵਾਲਾ ਅਤੇ ਪਿੰਡ ਘੁਮਿਆਰਾ ਦੇ ਲੋਕਾਂ ਤੇ ਔਰਤਾਂ ਨੇ ਭਾਗ ਲਿਆ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਨਸ਼ਾ ਇਕ ਬਿਮਾਰੀ ਹੈ।

ਜਿਸ ਦਾ ਇਲਾਜ ਜ਼ਿਲ੍ਹੇ ਦੇ ਮੁੜ ਵਸੇਬਾ ਕੇਂਦਰਾਂ, ਸਿਵਲ ਹਸਪਤਾਲ, ਓਟ ਸੈਂਟਰਾਂ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਪੰਜਾਬ ਦੀ ਭਲਾਈ ਲਈ ਪ੍ਰਤੀ ਦ੍ਰਿੜਤਾ ਨਾਲ ਕੰਮ ਕੀਤਾ ਹੈ। ਹੁਣ ਸਾਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਦੀ ਲੋੜ ਹੈ। ਇਸ ਮੌਕੇ ਜਗਜੀਤ ਸਿੰਘ ਚਾਹਲ, ਅਮਨਦੀਪ ਕੇਸ਼ਵ, ਕਰਨਲ ਐਮ.ਐਸ. ਵਿਰਕ, ਪੁਲਿਸ ਕਪਤਾਨ ਸੇਵਾ ਸਿੰਘ ਮੱਲੀ ਆਦਿ ਨੇ ਕਿਹਾ ਕਿ ਲੋਕਾਂ ਨੂੰ ਨਸ਼ਾ ਤਸਕਰਾਂ ਦੀ ਸੂਚਨਾ ਬਗੈਰ ਕਿਸੇ ਡਰ ਭੈਅ ਦੇ ਦਿੱਤੀ ਜਾਵੇ। ਸੂਚਨਾਂ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਅਤੇ ਦਿੱਤੀ ਸੂਚਨਾ 'ਤੇ ਕਾਰਵਾਈ ਕੀਤੀ ਜਾਵੇਗੀ।