ਗਠਜੋੜ ਸਿਆਸਤ, ਵਿਦਿਆਰਥੀ ਕੌਂਸਲ ਚੋਣ 'ਤੇ ਭਾਰੂ ਪਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੀ ਕੌਮੀ ਸਿਆਸਤ ਵਾਂਗ ਪੰਜਾਬ ਯੂਨੀਵਰਸਟੀ ਕੈਪਸ ਵਿਚ ਹੋਣ ਵਾਲੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਜਿੱਤ ਦਾ ਮੰਤਰ ਗਠਜੋੜ ਦੀ ਰਾਜਨੀਤੀ ਬਣ ਗਈ ਹੈ.............

Panjab University, Chandigarh

ਚੰਡੀਗੜ੍ਹ : ਦੇਸ਼ ਦੀ ਕੌਮੀ ਸਿਆਸਤ ਵਾਂਗ ਪੰਜਾਬ ਯੂਨੀਵਰਸਟੀ ਕੈਪਸ ਵਿਚ ਹੋਣ ਵਾਲੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਜਿੱਤ ਦਾ ਮੰਤਰ ਗਠਜੋੜ ਦੀ ਰਾਜਨੀਤੀ ਬਣ ਗਈ ਹੈ। ਜਿਹੜੀ ਜਥੇਬੰਦੀ ਇਸ ਤੋਂ ਪ੍ਰਹੇਜ ਕਰਦੀ ਹੈ, ਉਹ ਪਿੱਛੇ ਰਹਿ ਜਾਂਦੀ ਹੈ, ਇਸ ਦੀ ਮਿਸ਼ਾਲ ਐਸ.ਐਫ਼.ਐਸ. ਹੈ, ਜੋ ਪਿਛਲੀਆਂ ਦੋ ਲਗਾਤਾਰ ਚੋਣਾਂ ਵਿਚ ਜਿੱਤ ਦੇ ਨੇੜੇ ਪਹੁੰਚ ਕੇ ਵੀ ਬਾਜ਼ੀ ਹਾਰ ਜਾਂਦਾ ਹੈ। ਕੁੱਝ ਹੋਣ ਤਕ ਭਾਜਪਾ ਨਾਲ ਜੁੜੀ   ਜਥੇਬੰਦੀ ਏ.ਬੀ.ਵੀ.ਪੀ. ਦਾ ਵੀ ਇਹੋ ਹਾਲ ਹੈ, ਜਦਕਿ ਪਿਛਲੇ 6 ਸਾਲਾਂ ਵਿੱਚੋਂ ਹੋਇਆਂ ਚੋਣਾਂ ਦੇ ਨਤੀਜਿਆਂ ਤੇ ਜੇਕਰ ਝਾਤ ਮਾਰੀ ਜਾਵੇ ਤਾਂ ਗਠਜੋੜ ਵਾਲਾ ਮੰਤਰ ਪ੍ਰਤੱਖ ਰੂਪ 'ਚ ਕਾਰਗਰ ਲਗਦਾ ਹੈ। 

ਸਾਲ 2012-13 ਦੀਆਂ ਚੋਣਾਂ ਵਿਚ ਸੋਪੂ ਪਾਰਟੀ ਦਾ ਉਮੀਦਵਾਰ ਸਤਿੰਦਰ ਸੱਤੀ, ਜੇਤੂ ਜ਼ਰੂਰ ਰਿਹਾ, ਪਰ ਉਸਦੀ ਜਿੱਤ ਵਿਚੋਂ ਸੋਪੂ ਤੋਂ ਇਲਾਵਾ ਸੋਈ, ਐਚ.ਐਸ.ਐਫ਼. ਅਤੇ ਐਸ.ਐਫ਼.ਆਈ. ਦੀ ਹਮਾਇਤ ਸ਼ਾਮਲ ਹੈ, ਜਦਕਿ ਏ.ਬੀ.ਵੀ.ਪੀ. ਅਤੇ ਇਨਸੋ ਜੋ ਇਕੱਲੀਆਂ ਲੜੀਆਂ ਸਨ, ਨੂੰ ਮਹਿਜ਼ 0.02 ਫ਼ੀ ਸਦੀ ਵੋਟਾਂ ਹੀ ਮਿਲੀਆਂ, ਸਾਲ 2013-14 ਦੀਆਂ ਚੋਣਾਂ ਵਿਚ ਵੀ ਐਨ.ਐਸ.ਯੂ.ਆਈ. ਨੇ ਤਿੰਨ ਜਥੇਬੰਦੀਆਂ ਨਾਲ ਲੜਕੇ ਜਿੱਤ ਹਾਂਸਲ ਕੀਤੀ, ਇਸੇ ਤਰ੍ਹਾਂ ਸਾਲ 2015 16 ਵਿਚੋਂ ਸੋਈ ਨੇ 4 ਪਾਰਟੀਆਂ ਨਾਲ ਮਿਲ ਕੇ ਜਿੱਤ ਹਾਸਲ ਕੀਤੀ।

ਪਿਛਲੇ ਸਾਲ ਹੋਈਆਂ ਚੋਣਾਂ ਵਿਚ ਐਨ.ਐਸ.ਯੂ.ਆਈ. ਦੀ ਜਿੱਤ ਪਿਛੇ ਵੀ ਗਠਜੋੜ ਵਾਲੀ ਸਿਆਸਤ ਦਾ ਹੱਥ ਹੈ। ਇਸ ਜਿੱਤ ਵਿਚ ਐਨ.ਐਸ.ਯੂ.ਆਈ. ਤੋਂ ਇਲਾਵਾ ਐਚ.ਐਸ.ਏ, ਜੀ.ਜੀ.ਐਸ.ਯੂ., ਆਈ ਐਸ ਏ, ਹਿਮੰਸੂ ਵੀ ਸ਼ਾਮਲ ਸੀ, ਲਗਦਾ ਹੈ ਕਿ ਵਿਚਾਰਧਾਰਾ ਪਿੱਛੇ ਰਹਿ ਗਈ ਹੈ। 1997 ਤੋਂ 2011 ਤੱਕ ਦੀਆਂ ਚੋਣਾਂ ਚ ਸੋਪੂ ਅਤੇ ਪੁਸੁ ਦਾ ਕਬਜ਼ਾ : ਸਾਲ 1997 ਤੋਂ  ਸਾਲ 2011 ਤਕ ਕੇਵਲ ਸੋਪੂ ਅਤੇ ਪੁਸੁ ਦਾ ਸਿੱਧਾ ਮੁਕਾਬਲਾ ਹੁੰਦਾ ਸੀ, ਕੋਈ ਹੋਰ ਜਥਬੰਦੀ ਨਾਲ ਕੋਈ ਸੀਟਾਂ ਦਾ ਲੈਣ-ਦੇਣ ਨਹੀਂ ਸੀ ਹੁੰਦਾ ਇਸ ਕਰ ਕੇ ਜਾਂ ਤਾਂ ਸਾਰੇ ਉਮੀਦਵਾਰ ਸੋਪੂ ਦੇ ਜਿੱਤਦੇ ਜਾਂ ਫਿਰ ਸਾਰੇ ਪੁਸੁ ਦੇ ਜਿੱਤਦੇ।