ਮੋਦੀ ਰਾਜ 'ਚ ਦੇਸ਼ ਝੱਲ ਰਿਹੈ ਮਹਿੰਗਾਈ ਦੀ ਮਾਰ: ਰਾਜੀਵ ਰਾਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਅੰਦਰ ਦਿਨ ਪਰ ਦਿਨ ਵੱਧ ਰਹੀ ਮਹਿੰਗਾਈ ਦੇ ਖਿਲਾਫ ਯੂਥ ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਪੂਰਬੀ ਅੰਦਰ  ਪ੍ਰਧਾਨ ਆਕੁੰਸ਼ ਸਰਮਾਂ ਦੀ.............

Congress Workers Protesting

ਲੁਧਿਆਣਾ: ਦੇਸ਼ ਅੰਦਰ ਦਿਨ ਪਰ ਦਿਨ ਵੱਧ ਰਹੀ ਮਹਿੰਗਾਈ ਦੇ ਖਿਲਾਫ ਯੂਥ ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਪੂਰਬੀ ਅੰਦਰ  ਪ੍ਰਧਾਨ ਆਕੁੰਸ਼ ਸਰਮਾਂ ਦੀ ਅਗਵਾਈ ਵਿੱਚ  ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੂਤਲਾ ਫੂਕਿਆ ਗਿਆ । ਜਿਸ ਵਿੱਚ ਵਿਸੇਸ਼ ਤੌਰਤੇ ਯੂਥ ਕਾਂਗਰਸ ਲੋਕ ਸਭਾ ਹਲਕਾ ਲੁਧਿਆਣਾਂ ਦੇ ਪ੍ਰਧਾਨ ਰਜੀਵ ਰਾਜਾ ਨੇ ਸ਼ਿਰਕਤ ਕੀਤੀ। ਇਸ ਮੋਕੇ ਰਾਜੀਵ ਰਾਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜੁਮਲਿਆ ਦੇ ਦਮ ਤੇ ਸਰਕਾਰ ਤਾਂ ਕੇਂਦਰ ਵਿੱਚ ਬਣਾਂ ਲਈ ਪਰ ਦੇਸ਼ ਦੀ ਗਰੀਬ ਜਨਤਾਂ ਦੇ ਚੌਂਕੀਦਾਰ ਬਣ੍ਹਨ ਦਾ ਦਆਵਾ ਕਰਨ ਵਾਲੇ ਮੋਦੀ ਕੁਝ ਵੱਡੇ ਵਪਾਰੀਆਂ ਦੇ ਚੌਂਕੀਦਾਰ ਬਣ੍ਹਕੇ ਹੀ ਬੈਠ ਗਏ ।

ਜਿਨ੍ਹਾਂ ਨੇ ਮੋਦੀ ਰਾਜ ਵਿੱਚ ਰੱੱਜਕੇ ਦੇਸ਼ ਨੂੰ ਲੁਟਿਆ । ਉਹਨਾਂ ਕਿਹਾ ਕਿ ਕੁਝ ਮਹੀਨੇ ਵਿੱਚ ਹੀ ਸੰਲਡਰ ਦੀ ਕੀਮਤ 100 ਰੁਪਏ ਦੇ ਕਰੀਬ ਵੱਧ ਚੁੱਕੀ ਹੈ ਜਿਸ ਨੇ ਗਰੀਬ ਵਰਗ ਦੀ ਰਸੋਈ ਦਾ ਬਜਟ ਹਿਲਾ ਦਿੱਤਾ ਹੈ । ਤੇਲ ਹਰ ਦਿਨ ਵੱਧ ਰਿਹਾ ਹੈ । ਦਾਲਾਂ ਗਰੀਬ ਦੀ ਪਾਹੁੰਚ ਤੋਂ ਦੂਰ ਹੋ ਚੁੱਕੀਆਂ ਹਨ ।ਪਰ ਪ੍ਰਧਾਨ ਮੰਤਰੀ ਅਤੇ ਭਾਜਪਾ ਦੇਸ਼ ਨੂੰ ਧਰਮਾਂ ਅਤੇ ਜਾਤਾ ਦੇ ਨਾਮ ਤੇ ਵੰਡਣ ਵਿੱਚ ਲੱਗੀ ਹੋਈ ਹੈ । ਰਾਜਾ ਨੇ ਕਿਹਾ ਕਿ ਦੇਸ਼ ਦੇ ਲੋਕ ਚੋਣਾਂ ਦੀ ਉਡੀਕ ਵਿੱਚ ਹਨ ਕਿ ਕਦੋਂ ਦੇਸ਼ ਅੰਦਰ ਚੋਣਾਂ ਆਉਣ ਅਤੇ ਭਾਜਪਾ ਨੂੰ ਲਾਂਬੇ ਕਰਕੇ ਕਾਂਗਰਸ ਨੂੰ ਸੱਤਾ ਦੀ ਚਾਬੀ ਦੇਣ।