ਵਾਤਾਵਰਨ ਲਈ ਵੱਧ ਤੋਂ ਵੱਧ ਪੌਦੇ ਲਾਏ ਜਾਣ : ਵਿਧਾਇਕ ਰਜਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਣਾ ਇਨਵਾਇਰਮੈਂਟ ਪਾਰਕ ਦੀ ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਨ ਕਰਨ ਲਈ ਵਿਧਾਇਕ ਰਜਿੰਦਰ ਸਿੰਘ ਉਚੇਚੇ ਤੋਰ ਤੇ ਪਾਰਕ ਵਿਚ ਪਹੁੰਚੇ...........

Rajinder Singh with Ashwani Gupta and others

ਸਮਾਣਾ  : ਸਮਾਣਾ ਇਨਵਾਇਰਮੈਂਟ ਪਾਰਕ ਦੀ ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਨ ਕਰਨ ਲਈ ਵਿਧਾਇਕ ਰਜਿੰਦਰ ਸਿੰਘ ਉਚੇਚੇ ਤੋਰ ਤੇ ਪਾਰਕ ਵਿਚ ਪਹੁੰਚੇ ਜਿਥੇ ਐਡਵੋਕੇਟ ਅਸਵਨੀ ਗੁਪਤਾ ਪਵਨ ਸਾਸਤਰੀ ਤੇ ਜੇ.ਪੀ.ਗਰਗਤੇ ਗੋਰਵ ਜਿੰਦਲ ਨੇ ਉਹਨਾਂ ਦਾ ਸਵਾਗਤ ਕੀਤਾ।ਇਸ ਮੋਕੇ ਕਾਲਜਿਜ ਆਫ ਨੈਨਸੀ ਦੇ ਵਿਦਿਆਰਤੀਆਂ ਨੇ ਪਰਿਆਵਰਨ ਦੀ ਸਾਂਭ ਸੰਭਾਲ ਸਬੰਧੀ ਲੋਕ ਵਿਚ ਜਾਗਰੂਕਤਾ ਲਿਉਣ ਲਈ ਇਕ ਰੈਲੀ ਦਾ ਆਯੋਜਨ ਕੀਤਾ ਜਿਸ ਨੂੰ ਵਿਧਾਇਕ ਰਜਿੰਦਰ ਸਿੰਘ ਨੇ ਸ਼ਹਿਰ ਲਈ ਰਵਾਨਾ ਕੀਤਾ।

ਵਿਧਾਇਕ ਰਜਿੰਦਰ ਸਿੰਘ ਨੇ ਪਾਰਕ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਦੁਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਵਿਚ ਚੇਤਨਾ ਬਹੁਤ ਜਰੂਰੀ ਹੈ ਇਸ ਲਈ ਸਰਕਾਰ ਦੇ ਨਾਲ-ਨਾਲ ਸਾਰੀਆਂ ਐਨ.ਜੀ.ਓ.ਸਸੰਥਾਵਾਂ ਅਤੇ ਸਕੂਲੀ ਵਿਦਿਆਰਤੀ ਵੱਡਮੁਲਾ ਸਹਿਯੋਗ ਪਾਉਦੇ ਹਨ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁਧਤਾ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਤਾਂ ਜੋ ਦੁਸ਼ਿਤ ਹੋ ਰਹੇ ਵਾਤਾਵਰਨ ਨੂੰ ਸੂੱਧ ਰੱਖਿਆ ਜਾ ਸਕੇ। ਇਸ ਮੋਕੇ ਲਾਲ ਸਿੰਘ ਦੇ ਸਿਆਸੀ ਸੱਕਤਰ ਸੁਰਿੰਦਰ ਸਿੰਘ ਖੇੜਕੀ, ਬੇਅੰਤ ਸਿੰਘ ਪੱਪੀ, ਹਰਵਿੰਦਰ ਸਿੰਘ ਵੜੈਚਆਦਿ ਹਾਜਰ ਸਨ।