ਪੰਜਾਬੀ ਯੂਨੀਵਰਸਟੀ 'ਚ ਰਾਖਵਾਂਕਰਨ ਦਾ ਵਿਰੋਧ ਕਰਨ ਵਾਲਿਆਂ ਵਿਰੁਧ ਡਟੇ ਐਸ.ਸੀ ਕਰਮਚਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਅਨੁਸੂਚਿਤ ਜਾਤੀਆਂ ਦੇ ਕਰਮਚਾਰੀਆਂ ਨੂੰ ਨੌਕਰੀ ਦੌਰਾਨ ਤਰੱਕੀਆਂ ਵਿਚ ਪੰਜਾਬ ਸਰਕਾਰ ਵਲੋਂ ਦਿੱਤੇ..............

Scheduled Caste Employees During Protesting

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਅਨੁਸੂਚਿਤ ਜਾਤੀਆਂ ਦੇ ਕਰਮਚਾਰੀਆਂ ਨੂੰ ਨੌਕਰੀ ਦੌਰਾਨ ਤਰੱਕੀਆਂ ਵਿਚ ਪੰਜਾਬ ਸਰਕਾਰ ਵਲੋਂ ਦਿੱਤੇ ਰਾਖਵੇਂਕਰਨ ਖਿਲਾਫ ਬੋਲਣ ਵਾਲੇ ਕੁਝ ਜਰਨਲ ਵਰਗ ਨਾਲ ਸਬੰਧਿਤ ਕਰਮਚਾਰੀਆਂ ਖਿਲਾਫ ਯੂਨੀਵਰਸਿਟੀ ਦੇ ਐਸ.ਸੀ/ਬੀ.ਸੀ ਕਰਮਚਾਰੀਆਂ ਨੇ ਬੁੱਧਵਾਰ ਮੋਰਚਾ ਖੋਲ ਦਿੱਤਾ।ਮਾਮਲਾ ਸ਼ਾਂਤ ਕਰਨ ਲਈ ਪਹਿਲਾਂ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਅਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਵਲੋਂ ਐਸ.ਸੀ/ਬੀ.ਸੀ ਕਰਮਚਾਰੀ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ

ਵਿਚ ਐਸ.ਸੀ ਵਰਗ ਦੇ ਇਕ ਵਫਦ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਯੂਨੀਵਰਸਿਟੀ ਦਾ ਮਾਹੌਲ ਖਰਾਬ ਨਾ ਹੋਵੇ ਇਸ ਲਈ ਐਸ.ਸੀ ਭਾਈਚਾਰੇ ਨੇ ਮਨੂਵਾਦ ਅਤੇ ਰਾਖਵਾਂਕਰਨ ਵਿਰੋਧੀ ਤਾਕਤਾਂ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਪ੍ਰੀਖਿਆ ਸ਼ਾਖਾ ਦੇ ਪਿੱਛੇ ਲਾਅਨ ਵਿਚ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਫੈਸਲੇ ਬਾਰੇ ਅਤੇ ਐਸ.ਸੀ ਭਾਈਚਾਰੇ ਦੇ ਲੋਕਾਂ ਉੱਪਰ ਹੋ ਰਹੇ ਜ਼ੁਲਮੋ ਸਿਤਮ ਅਤੇ ਧੱਕੇਸ਼ਾਹੀਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਜਿਸ ਤੋਂ ਬਾਅਦ ਐਸ.ਸੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਹੱਕ ਵਿਚ ਧੰਨਵਾਦ ਰੈਲੀ ਵੀ ਕੀਤੀ।

ਮਾਰਚ ਦੌਰਾਨ ਪੰਜਾਬ ਸਰਕਾਰ ਜਿੰਦਾਬਾਦ ਅਤੇ ਮਨੂਵਾਦੀ ਅਤੇ ਰਾਖਵਾਂਕਰਨ ਵਿਰੋਧੀ ਤਾਕਤਾਂ ਮੁਰਦਾਬਾਦ ਦੇ ਨਾਅਰੇ ਲਗਾਏ ਗਏ।ਇਸ ਮੌਕੇ ਗੱਲਬਾਤ ਕਰਦਿਆਂ ਫੈਡਰੇਸ਼ਨ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਅਸੀਂ ਕਿਸੇ ਵੀ ਸੰਘਰਸ਼ ਦੀ ਖਿਲਾਫਤ ਨਹੀਂ ਕਰਦੇ ਪਰ ਐਸ.ਸੀ ਸਮਾਜ ਨੂੰ ਨਿਸ਼ਾਨਾ ਬਣਾ ਕੇ ਰਾਖਵਾਂਕਰਨ ਦਾ ਵਾਰ ਵਾਰ ਵਿਰੋਧ ਕਰਨ ਨਾਲ ਐਸ.ਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਉਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਹੋਣਗੀਆਂ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਰਜਿਸਟਰਾਰ ਸ਼ਾਂਤਾ ਦੇਵੀ, ਅਸਿਸਟੈਂਟ ਰਜਿਸਟਰਾਰ ਸੇਵਾ ਸਿੰਘ, ਸੁਪਰਡੈਂਟ ਜਸਵੰਤ ਸਿੰਘ

ਅਤੇ ਡਾ. ਉਂਕਾਰ ਸਿੰਘ ਨੇ ਕਿਹਾ ਕਿ ਰਾਖਵਾਂਕਰਨ ਐਸ.ਸੀ ਸਮਾਜ ਦਾ ਇਕ ਸੰਵਿਧਾਨਿਕ ਹੱਕ ਹੈ ਅਜਿਹੀਆਂ ਸੰਵਿਧਾਨ ਵਿਰੋਧੀ ਕਾਰਵਾਈਆਂ ਕਰਕੇ ਕੁਝ ਲੋਕ ਪੰਜਾਬੀ ਯੂਨੀਵਰਸਿਟੀ ਵਿਚ ਤਣਾਅ ਅਤੇ ਟਕਰਾਅ ਦਾ ਮਾਹੌਲ ਪੈਦਾ ਕਰ ਰਹੇ ਹਨ ਜਿਸ ਨਾਲ ਆਪਸੀ ਭਾਈਚਾਰਾ ਅਤੇ ਏਕਤਾ ਨੂੰ ਖਤਰਾ ਹੈ।ਜੋ ਸਹਿਣ ਨਹੀਂ ਹੋਣਗੀਆਂ। ਐਸ.ਸੀ ਫੈਡਰੇਸ਼ਨ ਦੇ ਨੁਮਾਇੰਦਿਆਂ ਵਲੋਂ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਗਈ

ਕਿ ਭਵਿੱਖ ਵਿਚ ਅਜਿਹੀ ਭੜਕਾਅ ਬਾਜੀ ਨੂੰ ਰੋਕਿਆ ਜਾਵੇ ਤਾਂ ਜੋ ਕੈਂਪਸ ਦਾ ਮਾਹੌਲ ਸਾਂਤ ਰਹੇ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿਚ ਡਾ. ਰਾਜਵਿੰਦਰ ਸਿੰਘ, ਡਾ. ਗਿਆਨ ਸਿੰਘ ਆਦਿ ਹਾਜ਼ਰ ਸਨ। ਡਾ. ਗੁਰਜੰਟ ਸਿੰਘ, ਡਾ. ਹਰਪ੍ਰੀਤ ਸਿੰਘ, ਅਸਿਸਟੈਂਟ ਰਜਿਸਟਰਾਰ ਸੇਵਾ ਸਿੰਘ, ਸ਼ਮਸ਼ੇਰ ਸਿੰਘ, ਸੁਖਜੀਤ ਸਿੰਘ, ਸੁਪਰਡੈਂਟ ਜਸਵੰਤ ਸਿੰਘ ਆਦਿ ਐਸ.ਸੀ ਭਾਈਚਾਰੇ ਦੇ ਨੁਮਾਇੰਦੇ ਹਾਜਰ ਸਨ।