ਜੰਗੀਆਣਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਜੰਗੀਆਣਾ ਦੇ ਸੁਖਮੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

Photo

ਭਦੌੜ, 8 ਅਗੱਸਤ (ਬਲਜੀਤ ਸਿੰਘ ਝਿੰਜਰ) : ਪਿੰਡ ਜੰਗੀਆਣਾ ਦੇ ਸੁਖਮੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਤਾ ਚਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੀ ਪਤਨੀ ਨੇ ਦਸਿਆ ਕਿ ਸੁਖਮੰਦਰ ਸਿੰਘ (32) ਪਿਛਲੇ ਢਾਈ ਸਾਲ ਤੋਂ ਕੈਨੇਡਾ ਰਹਿੰਦੇ ਅਪਣੇ ਪਿਤਾ ਮਾਤਾ ਤੋਂ ਦੂਰ ਵੈਨਕੂਵਰ ਵਿਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਪਿਛਲੇ ਦੋ ਦਿਨ ਤੋਂ ਸੁਖਮੰਦਰ ਸਿੰਘ ਨਾਲ ਗੱਲ ਨਾ ਹੋਣ ਕਾਰਨ ਮੈਂ ਕੈਨੇਡਾ ਰਹਿੰਦੇ ਸਹੁਰੇ ਸੱਸ ਨੂੰ ਫ਼ੋਨ ਕਰ ਕੇ ਪਤਾ ਕੀਤਾ ਕਿ ਦੋ ਦਿਨ ਤੋਂ ਸੁਖਮੰਦਰ ਸਿੰਘ ਨਾਲ ਗੱਲਬਾਤ ਨਹੀਂ ਹੋ ਰਹੀ ਤਾਂ ਉਨ੍ਹਾਂ ਨੇ ਕੰਪਨੀ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਸੁਖਮੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਅਪਣੇ ਪਤੀ ਦੀਆਂ ਅੰਤਮ ਰਸਮਾਂ ਪੂਰੀਆਂ ਕਰਨ ਲਈ ਵਿਦੇਸ਼ ਜਾਣ ਲਈ ਮਦਦ ਕੀਤੀ ਜਾਵੇ।