ਪਾੜ ਲਗਾਕੇ ਬੈਂਕ ਲੁੱਟਣ ਦੀ ਕੋਸ਼ਿਸ਼ ਹੋਈ ਨਾਕਾਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਫਿੰਗਰ ਪਿ੍ਰੰਟ ਮਾਹਿਰਾਂ ਦੀ ਟੀਮ ਮੰਗਵਾ ਕੇ ਜਾਂਚ ਆਰੰਭ ਦਿੱਤੀ ਹੈ।  

Bank Robbry

ਬਾਘਾ ਪੁਰਾਣਾ  (ਸੰਦੀਪ ਬਾਘੇਵਾਲੀਆ)-ਥਾਣਾ ਸਮਾਲਸਰ ਹੇਠਲੇ ਇੱਥੋਂ ਨੇੜਲੇ ਪਿੰਡ ਸੇਖਾ ਕਲਾਂ ਵਿਖੇ ਬੀਤੀ ਰਾਤ ਸਹਿਕਾਰੀ ਸਭਾ ਦੀ ਬ੍ਰਾਂਚ ਨੂੰ ਪਿਛਵਾੜੇ ਤੋਂ ਪਾੜ ਲਗਾ ਕੇ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੇ ਜਸਬਿੰਦਰ ਸਿੰਘ ਖਹਿਰਾ ਡੀ.ਐਸ.ਪੀ. ਬਾਘਾ ਪੁਰਾਣਾ, ਤਰਲੋਚਨ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਬਾਘਾਪੁਰਾਣਾ ਅਤੇ ਥਾਣਾ ਸਮਾਲਸਰ ਦੇ ਮੁੱਖ ਅਫਸਰ ਕੋਮਲਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਨੇ ਪਹੁੰਚ ਕੇ ਪੂਰੀ ਘਟਨਾ ਦਾ ਜਾਇਜਾ ਲਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਪਾੜ ਲਗਾ ਕੇ ਬੈਂਕ ਦੇ ਅੰਦਰ ਦਾਖਲ ਹੋਇਆ ਗਿਆ

ਅਤੇ ਕੈਸ਼ ਵਾਲੇ ਸਟਰੌਂਗ ਰੂਮ ਵਿਚ ਪਾੜ ਲਗਾ ਕੇ ਦਾਖਲ ਹੋਣ ਮਗਰੋਂ ਚੋਰਾਂ ਨੇ ਕੈਸ਼ ਵਾਲੀ ਸੇਫ ਨੂੰ ਕਟਰ ਨਾਲ ਕੱਟਣ ਦੀ ਕੋਸਸਿ ਕੀਤੀ ਪਰ ਉਹ ਨਾ ਕੱਟੇ ਜਾਣ ਕਾਰਨ ਕੈਸ਼ ਦਾ ਬਚਾਅ ਹੋ ਗਿਆ ਅਤੇ ਬੈਂਕ ਵਿੱਚ ਪਿਆ ਕੈਸ਼ ਪੂਰਾ ਉਤਰਿਆ। ਚੋਰਾਂ ਵੱਲੋਂ ਪਾੜ ਲਗਾਏ ਜਾਣ ਸਮੇਂ ਵਰਤੀ ਗਈ ਛੈਣੀ ਅਤੇ ਕਟਰ ਵੀ ਪੁਲਸ ਨੇ ਬਰਾਮਦ ਕਰ ਲਿਆ ਜੋ ਬੈਂਕ ਦੇ ਅੰਦਰ ਹੀ ਛੱਡ ਗਏ ਸਨ। ਪੁਲਿਸ ਨੇ ਫਿੰਗਰ ਪਿ੍ਰੰਟ ਮਾਹਿਰਾਂ ਦੀ ਟੀਮ ਮੰਗਵਾ ਕੇ ਜਾਂਚ ਆਰੰਭ ਦਿੱਤੀ ਹੈ।