ਬੀਤੇ 24 ਘੰਟਿਆਂ 'ਚ ਆਏ ਕੋਰੋਨਾ ਦੇ 39 ਹਜ਼ਾਰ ਨਵੇਂ ਮਾਮਲੇ, 491 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਬੀਤੇ 24 ਘੰਟਿਆਂ 'ਚ ਆਏ ਕੋਰੋਨਾ ਦੇ 39 ਹਜ਼ਾਰ ਨਵੇਂ ਮਾਮਲੇ, 491 ਲੋਕਾਂ ਦੀ ਮੌਤ

image

ਨਵੀਂ ਦਿੱਲੀ, 8 ਅਗੱਸਤ : ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਤੋਂ ਬਾਅਦ ਫਿਰ ਤੋਂ ਗਿਰਾਵਟ ਆਈ ਹੈ | ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਦੂਜੇ ਦਿਨ ਰਾਹਤ ਦੇਖਣ ਨੂੰ  ਮਿਲੀ ਹੈ | ਦੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 39 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ | 
ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਨਿਚਰਵਾਰ ਨੂੰ  ਲਾਗ ਦੇ 39,070 ਮਾਮਲੇ ਦਰਜ ਕੀਤੇ ਗਏ | ਇਸ ਨਾਲ ਹੀ ਕੋਰੋਨਾ ਦੇ ਐਕਟਿਵ ਮਾਮਲਿਆਂ 'ਚ 5,372 ਦੀ ਗਿਰਾਵਟ ਹੋਈ ਹੈ | ਸ਼ੁਕਰਵਾਰ ਨੂੰ  ਵੀ ਐਕਟਿਵ ਕੇਸਾਂ 'ਚ 1948 ਦੀ ਕਮੀ ਆਈ ਸੀ | ਬੀਤੇ 24 ਘੰਟਿਆਂ 'ਚ 491 ਲੋਕਾਂ ਦੀ ਲਾਗ ਨਾਲ ਮੌਤ ਹੋਈ ਹੈ, ਜਦਕਿ 43,910 ਲੋਕਾਂ ਨੇ ਇਸ ਬਿਮਾਰੀ ਨੂੰ  ਮਾਤ ਦਿਤੀ ਹੈ | ਰਿਕਵਰੀ ਦਾ ਇਹ ਅੰਕੜਾ 19 ਜੁਲਾਈ ਤੋਂ ਬਾਅਦ ਸੱਭ ਤੋਂ ਜ਼ਿਆਦਾ ਹੈ | ਉਦੋਂ 45,356 ਲੋਕ ਠੀਕ ਹੋਏ ਸਨ |     (ਏਜੰਸੀ)