ਪੰਜਾਬ 'ਚ ਕਤਲ ਤੇ ਗੈਂਗਵਾਰ ਪੁਲਿਸ ਤੇ ਸਰਕਾਰ ਲਈ ਸ਼ਰਮ ਵਾਲੀ ਗੱਲ- ਸੁਖਜਿੰਦਰ ਰੰਧਾਵਾ
ਸਿਰਫ਼ ਬਿਆਨਾਂ ਨਾਲ ਨਹੀਂ ਹੋਵੇਗੀ ਬਿਜਲੀ ਸਸਤੀ,ਕੰਮ ਵੀ ਕਰਨਾ ਪਵੇਗਾ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ ) ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਘਰ 'ਚ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ 'ਚ ਲਗਾਤਾਰ ਵੱਧ ਰਹੀ ਗੈਂਗਵਾਰ ਅਤੇ ਸਰ੍ਹੇਆਮ ਕਤਲ ਦੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਲਈ ਸ਼ਰਮਨਾਕ ਗੱਲ ਹੈ। ਸਿਆਸੀ ਪਾਰਟੀਆਂ 'ਤੇ ਵਰ੍ਹਦਿਆਂ ਸੁਖਜਿੰਦਰ ਰੰਧਾਵਾ ਨੇ ਬਿਜਲੀ ਮੁੱਦੇ 'ਤੇ ਖੂਬ ਖਰੀ-ਖੋਟੀ ਸੁਣਾਈ। ਉਹਨਾਂ ਕਿਹਾ ਕਿ ਕਾਤਲਾਂ ਨੂੰ ਰੋਕਣਾ ਪਵੇਗਾ। ਕਤਲਾਂ ਉਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਸਾਨੂੰ ਸਭ ਨੂੰ ਮਿਲਕੇ ਵਿਚਾਰ ਕਰਨ ਦੀ ਜ਼ਰੂਰਤ ਹੈ। ਬਿਜਲੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਬਿਜਲੀ ਸਸਤੀ ਜਾਂ ਮਹਿੰਗੀ ਬਿਆਨਾਂ ਨਾਲ ਨਹੀਂ ਹੁੰਦੀ। ਇਸ ਉੱਤੇ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਬਾਕੀ ਪਾਰਟੀਆਂ ਦੇ ਨਾਲ ਆਪਣੀ ਪਾਰਟੀ ਨੂੰ ਵਿਚ ਲੈਂਦੇ ਕਿਹਾ ਕਿ ਸਿਆਸੀ ਆਗੂਆਂ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ, ਲੋਕ ਬੜੇ ਸਿਆਣੇ ਹਨ। ਉਨ੍ਹਾਂ ਖੁਦ ਫੈਸਲਾ ਕਰ ਲੈਣਾ।
ਉਨ੍ਹਾਂ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਕਿਹਾ ਕਿ ਹਰ ਕੋਈ ਪਾਰਟੀ ਪ੍ਰਧਾਨ ਬਦਲਦੀ ਜਾਖੜ ਸਾਹਿਬ ਵੀ ਬਦਲੇ ਸਨ । ਭੱਠਲ ਵੀ ਬਦਲੀ ਸੀ ਇਹ ਪਾਰਟੀ ਦੇ ਫੈਸਲੇ ਹਨ। ਉਨ੍ਹਾਂ ਕਿਹਾ 2022ਦੀਆਂ ਚੋਣਾਂ ਦੀ ਪੂਰੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਸਮਾਨ ਹੈ ਉਹ ਮੇਰੇ ਤੋਂ ਵੱਡੇ ਹਨ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ।