ਬਿਜਲੀ (ਸੋਧ) ਬਿੱਲ ਦੇ ਪ੍ਰਬੰਧ ਦੇਸ਼ ਦੇ ਹਿਤ ਵਿਚ ਨਹੀਂ : ਸੰਜੇ ਰਾਉਤ

ਏਜੰਸੀ

ਖ਼ਬਰਾਂ, ਪੰਜਾਬ

ਬਿਜਲੀ (ਸੋਧ) ਬਿੱਲ ਦੇ ਪ੍ਰਬੰਧ ਦੇਸ਼ ਦੇ ਹਿਤ ਵਿਚ ਨਹੀਂ : ਸੰਜੇ ਰਾਉਤ

image


ਕਿਹਾ, ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਰਾਜ ਦੀਆਂ ਬਿਜਲੀ ਕੰਪਨੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੀਆਂ

ਮੁੰਬਈ, 8 ਅਗੱਸਤ : ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ  ਕਿਹਾ ਕਿ ਕੇਂਦਰ ਦਾ ਬਿਜਲੀ (ਸੋਧ) ਬਿੱਲ ਦੇਸ਼ ਦੇ ਹਿੱਤ ਵਿਚ ਨਹੀਂ ਹੈ | ਉਨ੍ਹਾਂ ਦਾਅਵਾ ਕੀਤਾ ਕਿ ਬਿੱਲ ਬਾਰੇ ਸੂਬਿਆਂ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ | ਇਸ ਤੋਂ ਪਹਿਲਾਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਚਿੱਠੀ ਲਿਖ ਕੇ ਬਿੱਲ ਨੂੰ  ਰੋਕਣ ਦੀ ਅਪੀਲ ਕੀਤੀ ਸੀ | ਬੈਨਰਜੀ ਨੇ ਕਿਹਾ ਕਿ ਇਸ ਮੁੱਦੇ 'ਤੇ ਪਹਿਲਾਂ ਵਿਆਪਕ ਅਤੇ ਪਾਰਦਰਸ਼ੀ ਢੰਗ ਨਾਲ ਚਰਚਾ ਹੋਣੀ ਚਾਹੀਦੀ ਹੈ |
ਬਿਜਲੀ (ਸੋਧ) ਬਿੱਲ, 2021 ਦੇ ਤਹਿਤ, ਬਿਜਲੀ ਖਪਤਕਾਰਾਂ ਨੂੰ  ਟੈਲੀਕਾਮ ਸੈਕਟਰ ਦੀ ਤਰ੍ਹਾਂ ਅਪਣੀ ਪਸੰਦ ਦਾ ਸੇਵਾ ਪ੍ਰਦਾਤਾ ਚੁਣਨ ਦਾ ਵਿਕਲਪ ਮਿਲੇਗਾ | 12 ਜੁਲਾਈ, 2021 ਨੂੰ  ਜਾਰੀ ਲੋਕ ਸਭਾ ਦੇ ਬੁਲੇਟਿਨ ਅਨੁਸਾਰ, ਸਰਕਾਰ ਨੇ ਸੰਸਦ ਦੇ ਮੌਜੂਦਾ ਸੈਸਨ ਵਿਚ ਪੇਸ਼ ਕੀਤੇ ਜਾਣ ਵਾਲੇ 17 ਨਵੇਂ ਬਿੱਲਾਂ ਨੂੰ  ਸੂਚੀਬੱਧ ਕੀਤਾ ਹੈ | 
ਉਨ੍ਹਾਂ ਵਿਚੋਂ ਬਿਜਲੀ (ਸੋਧ) ਬਿੱਲ ਵੀ ਹੈ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਦਾਅਵਾ ਕੀਤਾ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਰਾਜ ਦੀਆਂ ਬਿਜਲੀ ਕੰਪਨੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੀਆਂ | 
ਰਾਜ ਸਭਾ ਮੈਂਬਰ ਨੇ ਰਾਜਾਂ ਅਤੇ ਹਿੱਸੇਦਾਰਾਂ ਨਾਲ ਇਸ ਦੀਆਂ ਵਿਵਸਥਾਵਾਂ ਬਾਰੇ ਚਰਚਾ ਨਾ ਕਰਨ ਲਈ ਕੇਂਦਰ ਦੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਰਾਜ ਦੀਆਂ ਬਿਜਲੀ ਕੰਪਨੀਆਂ ਲਈ ਖਤਰੇ ਦੀ ਘੰਟੀ ਹਨ | Tਸਾਡੀ ਪਾਰਟੀ ਇਸ ਬਾਰੇ ਵਿਚਾਰ ਕਰ ਰਹੀ ਹੈ |U     (ਏਜੰਸੀ)