ਗੁਰੂ ਗੋਬਿੰਦ ਸਿੰਘ ਕਾਲਜ ਦੇ ਰੁਪਿੰਦਰ ਪਾਲ (ਹਾਕੀ ਸਟਾਰ) ਨੇ ਓਲੰਪਿਕ 'ਚ ਕੀਤਾ ਦੇਸ਼ ਦਾ ਨਾਂ ਰੌਸ਼ਨ
ਰੁਪਿੰਦਰ ਪਾਲ ਨੇ 19 ਸਾਲ ਦੀ ਉਮਰ ਵਿੱਚ ਨਹਿਰੂ ਕੱਪ 2009, ਗਵਾਲੀਅਰ, ਐਮਪੀ ਵਿਚ ਸਰਬੋਤਮ ਡਰੈਗ ਫਲਿੱਕਰ ਵਜੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ
ਚੰਡੀਗੜ੍ਹ - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਰੁਪਿੰਦਰ ਪਾਲ ਸਿੰਘ ਹਾਕੀ ਸਟਾਰ ਨੇ ਟੋਕੀਓ ਓਲੰਪਿਕ 2020 ਵਿਚ ਆਪਣੀ ਕਮਾਲ ਦੀ ਕਾਰਗੁਜ਼ਾਰੀ ਨਾਲ ਕਾਲਜ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਰੁਪਿੰਦਰ ਪਾਲ ਨੇ 2009 ਵਿਚ ਆਪਣੀ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਲਈ ਕਾਲਜ ਵਿਚ ਦਾਖਲਾ ਲਿਆ ਸੀ।
ਉਹ ਹਮੇਸ਼ਾਂ ਕਾਲਜ ਟੀਮ ਦਾ ਇੱਕ ਸ਼ਾਨਦਾਰ ਖਿਡਾਰੀ ਰਿਹਾ ਹੈ ਅਤੇ ਉਸ ਨੇ 19 ਸਾਲ ਦੀ ਉਮਰ ਵਿਚ ਨਹਿਰੂ ਕੱਪ 2009, ਗਵਾਲੀਅਰ, ਐਮਪੀ ਵਿਚ ਸਰਬੋਤਮ ਡਰੈਗ ਫਲਿੱਕਰ ਵਜੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ।
ਰੁਪਿੰਦਰ ਪਾਲ ਦੀ ਪ੍ਰਤਿਭਾ ਸ਼ੁਰੂ ਤੋਂ ਹੀ ਸਪੱਸ਼ਟ ਸੀ ਅਤੇ ਇਹ ਨਿਸ਼ਚਤ ਸੀ ਕਿ ਉਹ ਅਪਣੇ ਕਰੀਅਰ ਵਿਚ ਬਹੁਤ ਉਚਾਈਆਂ ਤੇ ਪਹੁੰਚੇਗਾ। ਕਾਲਜ ਦੀ ਮੈਨੇਜਮੈਂਟ ਅਤੇ ਫੈਕਲਟੀ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦਾ ਸਨਮਾਨ ਕਰੇਗੀ ਅਤੇ ਭਵਿੱਖ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਚ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦੇਵੇਗੀ।