ਨਸ਼ਿਆਂ ਖ਼ਿਲਾਫ਼ ਜਲੰਧਰ STF ਦੀ ਕਾਰਵਾਈ: ਕਾਂਗਰਸੀ ਕੌਂਸਲਰ ਦੇ 2 ਪੁੱਤ ‘ਚਿੱਟੇ’ ਸਮੇਤ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਕੋਲੋਂ ਮਿਲੀ 100 ਗ੍ਰਾਮ ਹੈਰੋਇਨ

Jalandhar stf arrests 2 sons of Congress Councillor with heroine


ਜਲੰਧਰ: ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਜਲੰਧਰ ਐਸਟੀਐਫ ਦੀ ਟੀਮ ਨੇ ਕਾਂਗਰਸੀ ਕੌਂਸਲਰ ਦੇ 2 ਪੁੱਤਾਂ ਨੂੰ 100 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨਾਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਐਸਟੀਐਫ ਟੀਮ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਹੈ। ਟੀਮ ਨੇ ਕਪੂਰਥਲਾ ਵਿਚ ਨਾਕੇਬੰਦੀ ਦੌਰਾਨ ਦੋਹਾਂ ਨੂੰ ਕਾਬੂ ਕੀਤਾ।

Jalandhar stf arrests 2 sons of Congress Councillor with heroine

ਨਾਕੇਬੰਦੀ ਦੌਰਾਨ ਬਾਈਕ ਨੰਬਰ PB09 AJ 5426 ’ਤੇ ਦੋ ਨੌਜਵਾਨ ਆਉਂਦੇ ਹਨ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਉਹਨਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮਗਰੋਂ ਐਸਟੀਐਫ ਦੀ ਟੀਮ ਦੋਹਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਜਲੰਧਰ ਲੈ ਗਈ ਹੈ।