Sangrur News: ਸੱਪ ਦੇ ਡੰਗਣ ਨਾਲ ਪਿਉ-ਪੁੱਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਵੇਂ ਕੋਈ ਆਮ ਕੀੜਾ ਹੋਣਾ ਸਮਝ ਕੇ ਘਰੇ ਆ ਗਏ ਤੇ ਬਿਨਾਂ ਦੱਸੇ ਰਾਤ ਨੂੰ ਸੌਂ ਗਏ।

Father and son die from snake bite Sangrur News

Father and son die from snake bite Sangrur News: ਨਜ਼ਦੀਕੀ ਪਿੰਡ ਅਨਦਾਨਾ ਦੇ ਗ਼ਰੀਬ ਪਰਵਾਰ ਦੇ ਦੋ ਜੀਆਂ ਦੀ ਖੇਤ ਵਿੱਚ ਕੰਮ ਕਰਦੇ ਸਮੇਂ ਸੱਪ ਡੱਸਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਚਚੇਰੇ ਭਰਾ ਜਗਤਾਰ ਸਿੰਘ ਨੇ ਦਸਿਆ ਕਿ ਮ੍ਰਿਤਕ ਗੁਰਮੁਖ ਸਿੰਘ ਉਸ ਦੇ ਖੇਤ ਵਿਚ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ 6 ਅਗੱਸਤ ਨੂੰ ਉਸ ਦੇ ਨਾਲ ਉਸ ਦਾ 5 ਸਾਲ ਦਾ ਬੱਚਾ ਕਮਲਦੀਪ ਵੀ ਖੇਤ ਗਿਆ ਸੀ।

ਜਗਤਾਰ ਸਿੰਘ ਅਨੁਸਾਰ ਗੁਰਮੁਖ ਸਿੰਘ ਖੇਤ ਵਿੱਚੋ ਘਾਹ ਕੱਢ ਕੇ ਮੋਟਰ ਤੇ ਹੱਥ ਪੈਰ ਧੋ ਰਿਹਾ ਸੀ ਕਿ ਛੋਟਾ ਬੱਚਾ ਕਮਲਦੀਪ ਭੱਜ ਕੇ ਅਪਣੇ ਪਿਤਾ ਗੁਰਮੁਖ ਸਿੰਘ ਕੋਲ ਗਿਆ ਤਾਂ ਉਥੇ ਘਾਹ ਵਿਚ ਛੁੱਪ ਕੇ ਬੈਠੇ ਸੱਪ ਨੇ ਦੋਵਾਂ ਨੂੰ ਡੱਸ ਲਿਆ ਤੇ ਦੋਵੇਂ ਕੋਈ ਆਮ ਕੀੜਾ ਹੋਣਾ ਸਮਝ ਕੇ ਘਰੇ ਆ ਗਏ ਤੇ ਬਿਨਾਂ ਦੱਸੇ ਰਾਤ ਨੂੰ ਸੌਂ ਗਏ।

ਜਦੋਂ ਰਾਤ ਗੁਰਮੁਖ ਸਿੰਘ ਨੂੰ ਤਕਲੀਫ਼ ਹੋਈ ਤਾਂ ਉਸ ਸਮੇਂ ਉਸ ਨੇ ਦਸਿਆ ਕਮਲਦੀਪ ਨੂੰ ਅਤੇ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਲਿਆ ਹੈ, ਜਿਨ੍ਹਾਂ ਨੂੰ ਸਵੇਰੇ ਖਨੌਰੀ ਦੇ ਇਕ ਨਿਜੀ ਹਸਪਤਾਲ ਵਿਚ ਲੈ ਕੇ ਜਾ ਰਹੇ ਸੀ। ਰਸਤੇ ਵਿਚ ਦੋਵਾਂ ਦੀ ਮੌਤ ਹੋ ਗਈ।

ਖਨੌਰੀ ਤੋਂ ਸਤਨਾਮ ਸਿੰਘ ਕੰਬੋਜ ਦੀ ਰਿਪੋਰਟ
 

  (For more news apart from “Father and son die from snake bite Sangrur News, ” stay tuned to Rozana Spokesman.)