ਗੋਲੀਆਂ ਚਲਾਉਣ ਦੇ ਦੋਸ਼ ਹੇਠ 45 ਵਿਰੁਧ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਕਲ੍ਹ ਅਖੀਰਲੇ ਦਿਨ ਪੱਟੀ ਕਚਹਿਰੀ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਪਾਉਣ...............

Cases Registered

ਪੱਟੀ : ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਕਲ੍ਹ ਅਖੀਰਲੇ ਦਿਨ ਪੱਟੀ ਕਚਹਿਰੀ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਪਾਉਣ ਅਤੇ ਕੁਝ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਵਾਲਿਆਂ ਵਿਰੁੱਧ ਪੁਲੀਸ ਥਾਣਾ ਸਿਟੀ ਪੱਟੀ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰਚੇ ਵਿਚ ਕਰੀਬ 45 ਵਿਅਕਤੀ ਦੱਸੇ ਗਏ ਹਨ ਪ੍ਰੰਤੂ ਇਨ੍ਹਾਂ ਵਿਚ 23 ਅਕਾਲਆਂ ਦੇ ਨਾ ਦਰਜ ਹਨ, ਬਾਕੀ ਅਣਪਛਾਤੇ ਦੱਸੇ ਜਾ ਰਹੇ ਹਨ। ਇਸ ਸਬੰਧੀ  ਡੀ.ਐਸ.ਪੀ ਪੱਟੀ ਸੋਹਨ ਸਿੰਘ ਨੇ ਦੱਸਿਆ ਕਿ ਰਣਜੋਧ ਸਿੰਘ ਉਰਫ ਬੱਬਾ ਪੁੱਤਰ ਤਰਸੇਮ ਸਿੰਘ ਜੱਟ ਵਾਸੀ ਨੌਸ਼ਹਿਰਾ ਪੰਨੂਆਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ

ਕਿ ਬੀਤੇ ਦਿਨ ਉਹ ਬਲਾਕ ਸੰਮਤੀ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਚੋਣ ਅਧਿਕਾਰੀ ਪੱਟੀ ਕੋਲ ਕਾਂਗਰਸ ਪਾਰਟੀ ਦੇ ਹੱਕ ਵਿੱਚ ਮੌਜੂਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਮਰਥਕ ਪੱਟੀ ਕਚਹਿਰੀ ਦੇ ਬਾਹਰ ਖੜੇ ਸੀ ਜਿਨ੍ਹਾਂ ਨੂੰ ਪੁÎਲਿਸ ਪਾਰਟੀ ਵਲੋਂ ਸਮਝਾਇਆ ਗਿਆ ਕਿ ਆਪ ਭਾਰੀ ਤਦਾਦ ਵਿੱਚ ਚੋਣ ਅਧਿਕਾਰੀ ਪਾਸ ਨਹੀਂ ਜਾ ਸਕਦੇ, ਕੇਵਲ ਆਪ ਦੇ ਉਮੀਦਵਾਰ ਅਤੇ ਕਵਰਿੰਗ ਉਮੀਦਵਾਰ ਹੀ ਅੰਦਰ ਜਾ ਸਕਦੇ ਹਨ।  ਇਸ ਮੌਕੇ ਮੁਲਜ਼ਮਾਂ ਨੇ ਬਾਰਾਂ ਬੋਰ ਦੀ ਰਾਈਫਲ ਨਾਲ ਫਾਇਰ ਕੀਤੇ ਜਿਸ ਦੇ ਸ਼ਰ੍ਹੇ ਉਕਤ ਮੁਦਈ ਦੀ ਸੱਜੀ ਬਾਂਹ 'ਤੇ ਲੱਗੇ ਅਤੇ ਨੇੜੇ ਖੜੇ ਵੀ ਵਿਅਕਤੀ ਜਖਮੀ ਹੋ ਗਏ। 

ਪੁਲਿਸ ਵਲੋਂ ਮੁਦਈ ਦੇ ਬਿਆਨਾਂ 'ਤੇ ਗੁਰਮੁਖ ਸਿੰਘ ਘੁੱਲਾ, ਰਾਜਬੀਰ ਸਿੰਘ, ਗੁਰਦਿਆਲ ਸਿੰਘ, ਨਿਸ਼ਾਨ ਸਿੰਘ, ਦਲਜੀਤ ਸਿੰਘ, ਅਮਨ ਫੌਜੀ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਚਕਵਾਲੀਆ, ਜਸਬੀਰ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਇਕਬਾਲ ਸਿੰਘ ਮੈਣੀ, ਰਾਜਬੀਰ ਸਿੰਘ, ਗੁਰਸਾਹਿਬ ਸਿੰਘ, ਗੁਰਬੀਰ ਸਿੰਘ, ਪਰਮਿੰਦਰਪਾਲ ਸਿੰਘ, ਨਿਸ਼ਾਨ ਸਿੰਘ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਜਗਬੀਰ ਸਿੰਘ, ਹਰਚੰਦ ਸਿੰਘ, ਸ਼ਿੰਗਾਰਾ ਸਿੰਘ, ਗੁਰਵਿੰਦਰ ਸਿੰਘ ਤੋਂ ਇਲਾਵਾ 40-45 ਅਣਪਛਾਤਿਆਂ ਵਿਰੁੱਧ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Stories