ਹਾਈ ਗ੍ਰੇਡ ਫ਼ਰਨੀਚਰ ਦੇ ਸ਼ੋਅਰੂਮ ਅਤੇ ਗੋਦਾਮ ਵਿਚ ਲੱਗੀ ਅੱਗ

ਏਜੰਸੀ

ਖ਼ਬਰਾਂ, ਪੰਜਾਬ

ਹਾਈ ਗ੍ਰੇਡ ਫ਼ਰਨੀਚਰ ਦੇ ਸ਼ੋਅਰੂਮ ਅਤੇ ਗੋਦਾਮ ਵਿਚ ਲੱਗੀ ਅੱਗ

image

ਅੱਗ ਲੱਗਣ ਕਾਰਨ ਹੋਇਆ ਕਰੋੜਾਂ ਦਾ ਨੁਕਸਾਨ

ਜਲੰਧਰ, 8 ਸਤੰਬਰ (ਵਰਿੰਦਰ ਸ਼ਰਮਾ): 66 ਫ਼ੁੱਟੀ ਰੋਡ ਉਤੇ ਪੈਂਦੇ ਇਕ ਫ਼ਰਨੀਚਰ ਦੇ ਸ਼ੋਅਰੂਮ ਅਤੇ ਗੋਦਾਮ ਵਿਚ ਮੰਗਲਵਾਰ ਤੜਕੇ ਭਿਆਨਕ ਅੱਗ ਲੱਗ ਗਈ ਜਿਸ ਨਾਲ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਈ ਗ੍ਰੇਡ ਫ਼ਰਨੀਚਰ ਦੇ ਮਾਲਿਕ ਨਰੇਸ਼ ਗੁਪਤਾ ਨੇ ਦਸਿਆ ਕਿ ਸੋਮਵਾਰ ਉਹ ਸ਼ਾਮ 6:30 ਵਜੇ ਅਪਣਾ ਸ਼ੋਅਰੂਮ ਬੰਦ ਕਰ ਕੇ ਅਪਣੇ ਘਰ ਚਲੇ ਗਏ ਸਨ।  
   ਮੰਗਲਵਾਰ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਫ਼ੋਨ ਆਇਆ ਕਿ ਤੁਹਾਡੇ ਸ਼ੋਅਰੂਮ ਵਿਚ ਅੱਗ ਲੱਗੀ ਹੋਈ ਹੈ ਤਾਂ ਉਹ ਤੁਰਤ ਸ਼ੋਅਰੂਮ ਪਹੁੰਚੇ ਅਤੇ ਫ਼ਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿਤੀ। ਉਨ੍ਹਾਂ ਦਸਿਆ ਕਿ ਸਵੇਰੇ 7:30 ਵਜੇ ਤਕ ਫ਼ਾਇਰ ਬ੍ਰਿਗੇਡ ਦੀਆਂ ਸੱਤ-ਅੱਠ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ ਪਰ ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਹੈ ਕਿ ਉਸ ਨੂੰ ਬੁਝਾਣ ਵਿਚ ਕੜੀ ਮਸ਼ੱਕਤ ਕਰਨੀ ਪਈ।
  ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਸ਼ੋਅਰੂਮ ਅਤੇ ਗੋਦਾਮ ਵਿਚ ਪਿਆ ਕਰੋੜਾਂ ਰੁਪਏ ਦਾ ਸਾਮਾਨ ਸੜ ਚੁੱਕਿਆ ਹੈ। ਉਨ੍ਹਾਂ ਦੇ ਸਟਾਫ਼ ਵਲੋਂ ਜਿੰਨਾ ਵੀ ਸਾਮਾਨ ਬਾਹਰ ਕਢਿਆ ਜਾ ਸਕਦਾ ਸੀ ਕਢਿਆ ਗਿਆ ਹੈ। ਫ਼ਿਲਹਾਲ ਫ਼ਾਇਰ ਬ੍ਰਿਗੇਡ ਦੀ ਟੀਮ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ।

ਫੋਟੋ ਨੂੰ ; 03 ਖਬਰ ਨੂੰ 03