ਬਿਜਲੀ ਚੋਰੀ ਕਰਨ ਵਾਲਿਆਂ ਨੂੰ ਪਾਵਰਕਾਮ ਨੇ ਲਗਾਇਆ 39 ਲੱਖ ਰੁਪਏ ਦਾ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

ਬਿਜਲੀ ਚੋਰੀ ਕਰਨ ਵਾਲਿਆਂ ਨੂੰ ਪਾਵਰਕਾਮ ਨੇ ਲਗਾਇਆ 39 ਲੱਖ ਰੁਪਏ ਦਾ ਜੁਰਮਾਨਾ

image

ਮੁਹਾਲੀ 9 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਮੁਹਾਲੀ ਦੇ ਨਿਗਰਾਨ ਇੰਜੀਨੀਅਰ ਵੰਡ ਸਰਕਲ ਮੋਹਿਤ ਸੂਦ ਨੇ ਖੁਲਾਸਾ ਕੀਤਾ ਕਿ ਪੀਐਸਪੀਸੀਐਲ ਦੇ ਸੀਐਮਡੀ ਸ੍ਰੀ ਏ ਵੇਨੂੰ ਪ੍ਰਸਾਦ, ਡਾਇਰੈਕਟਰ ਡਿਸਟ੍ਰੀਬਿਸ਼ਨ ਇੰਜੀਨੀਅਰ ਡੀਆਈਪੀਐਸ ਗਰੇਵਾਲ ਅਤੇ ਚੀਫ਼ ਇੰਜੀਨੀਅਰ ਦਖਣੀ ਇੰਜੀਨੀਅਰ ਆਰ. ਐਸ. ਸੈਣੀ ਦੇ ਨਿਰਦੇਸ਼ਾਂ ਅਨੁਸਾਰ ਜ਼ੀਰਕਪੁਰ ਡਵੀਜ਼ਨ ਦੇ ਖੇਤਰ ਵਿਚ ਮੁਹਾਲੀ ਸਰਕਲ ਦੀਆਂ 20 ਵੰਡ ਟੀਮਾਂ ਦੁਆਰਾ ਸਾਂਝੇ ਤੌਰ ਤੇ ਬਿਜਲੀ ਕੁਨੈਕਸ਼ਨਾਂ ਦੀ  ਜਾਂਚ ਕੀਤੀ ਗਈ। ਉਨ੍ਹਾਂ ਦਸਿਆ ਕਿ ਟੀਮਾਂ ਨੇ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਦੇ 630 ਮੀਟਰਾਂ ਦੀ ਜਾਂਚ ਕੀਤੀ ਹੈ ਅਤੇ ਬਿਜਲੀ ਚੋਰੀ ਕਰਨ ਵਾਲੇ ਕੁਲ 34 ਖਪਤਕਾਰਾਂ, 2 ਯੂ.ਯੂ.ਈ ਕੇਸ ਅਤੇ 2  ਯੂ.ਈ. ਦੇ ਕੇਸਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ 39 ਲੱਖ ਰੁਪਏ ਦੀ ਰਾਸ਼ੀ ਜੁਰਮਾਨਾ ਲਗਾਇਆ ਹੈ ।