ਦੇਖੋ ਚੰਡੀਗੜ੍ਹ 'ਚ ਸਬਜ਼ੀਆਂ ਤੇ ਫਲਾਂ ਦੇ Rate ਦੀ ਲਿਸਟ, ਮਟਰ 100 ਤੋਂ ਪਾਰ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ ਇਕ ਮਹੀਨੇ ਤੋਂ ਪਿਆਜ਼ ਤੇ ਟਮਾਟਰ ਦੇ ਰੇਟ ’ਚ ਕੋਈ ਵੀ ਫਰਕ ਨਹੀਂ ਪਿਆ।

See Rate list of vegetables

ਚੰਡੀਗੜ੍ਹ - ਚੰਡੀਗੜ੍ਹ ਪ੍ਰਸ਼ਾਸਨ ਵੱਲੋ ਰੋਜ਼ਾਨਾ ਫਲ ਤੇ ਸਬਜ਼ੀਆਂ ਦੇ ਰੇਟ ਤੈਅ ਕੀਤੇ ਜਾ ਰਹੇ ਹਨ ਤਾਂਕਿ ਚੰਡੀਗੜ੍ਹ ਵਾਸੀਆਂ ਨੂੰ ਮਹਿੰਗਾਈ ਦੀ ਮਾਰ ਨਾ ਝੱਲਣੀ ਪਵੇ, ਪਰ ਪ੍ਰਸ਼ਾਸਨ ਵੱਲੋ ਜਾਰੀ ਸਬਜ਼ੀਆਂ ਦੀ ਸੂਚੀ ’ਚ ਨਿੰਬੂ ਮਟਰ ਤੇ ਅਨਾਰ ਦੇ ਰੇਟ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਲੋਕਲ ਸਬਜ਼ੀਆਂ ਦੀ ਸਪਲਾਈ ਇਸ ਮਹੀਨੇ ਦੇ ਅੰਤ ਤਕ ਸ਼ੁਰੂ ਹੋ ਜਾਵੇਗੀ। ਉਸ ਤੋਂ ਬਾਅਦ ਰੇਟਾਂ ’ਚ ਗਿਰਾਵਟ ਆਵੇਗੀ। ਪਿਛਲੇ ਇਕ ਮਹੀਨੇ ਤੋਂ ਪਿਆਜ਼ ਤੇ ਟਮਾਟਰ ਦੇ ਰੇਟ ’ਚ ਕੋਈ ਵੀ ਫਰਕ ਨਹੀਂ ਪਿਆ।

ਪ੍ਰਸ਼ਾਸਨ ਵੱਲੋਂ ਰੇਟ ਤਾਂ ਤੈਅ ਕੀਤੇ ਜਾ ਰਹੇ ਹਨ ਪਰ ਲੋਕ ਕਈ ਵਾਰ ਲਿਸਟ ਤੋਂ ਜ਼ਿਆਦਾ ਮੁੱਲ ’ਤੇ ਵੇਂਡਰਸ ਦੁਆਰਾ ਸਬਜ਼ੀਆਂ ਦੀ ਵਿਕਰੀ ਕੀਤੇ ਜਾਣ ਦੀ ਸ਼ਿਕਾਇਤ ਕਰ ਚੁੱਕੇ ਹਨ। ਰੇਟ ਲਿਸਟ ਤੋਂ ਜ਼ਿਆਦਾ ਮੁੱਲ ’ਤੇ ਸਬਜ਼ੀਆਂ ਵੇਚਣ ਵਾਲਿਆਂ ’ਤੇ ਕਾਰਵਾਈ ਲਈ ਪ੍ਰਸ਼ਾਸਨ ਵੱਲੋਂ ਹੋਰ ਵੀ ਲੋਕਾਂ ਨੂੰ ਤੁਰੰਤ ਸ਼ਿਕਾਇਤ ਕਰਨ ਲਈ ਕਿਹਾ ਗਿਆ ਹੈ।

ਪ੍ਰਤੀ ਕਿਲੋ ਸਬਜ਼ੀ ਦੇ ਨਵੇਂ ਰੇਟ 
ਪਿਆਜ਼ ਇੰਦੌਰੀ 30 ਤੋਂ 40 ਰੁਪਏ
ਪਿਆਜ਼ ਲੋਕਲ 25 ਤੋਂ 30 ਰੁਪਏ 
ਟਮਾਟਰ 25 ਤੋਂ 35 ਰੁਪਏ

ਘੀਆ 20 ਤੋਂ 30 ਰੁਪਏ
ਅਦਰਕ 50 ਤੋਂ 60 ਰੁਪਏ
ਮਿਰਚ 30 ਤੋਂ 40 ਰੁਪਏ
ਮਟਰ 100 ਤੋਂ 120 ਰੁਪਏ

ਆਲੂ ਸਟੋਰ 15 ਤੋਂ 20 ਰੁਪਏ
ਆਲੂ (ਪਹਾੜੀ) 20 ਤੋਂ 25 ਰੁਪਏ
ਅਰਬੀ 20 ਤੋਂ 25 ਰੁਪਏ
ਖੀਰਾ 40 ਤੋਂ 50 ਰੁਪਏ

ਭਿੰਡੀ 20 ਤੋਂ 30 ਰੁਪਏ
ਨਿੰਬੂ 90 ਤੋਂ 100 ਰੁਪਏ
ਕੱਦੂ 20 ਤੋਂ 30 ਰੁਪਏ

ਫਲ ਰੇਟ ਪ੍ਰਤੀ ਕਿਲੋ
ਅਨਾਰ 80 ਤੋਂ 100 ਰੁਪਏ
ਨਾਰੀਅਲ ਪਾਣੀ 40 ਤੋਂ 50 ਰੁਪਏ
ਸੇਬ 50 ਤੋਂ 120
ਮੁਸੰਮੀ 40 ਤੋਂ 60 ਰੁਪਏ