ਸੈਂਟਰਲ ਵਿਸਟਾ ਐਵੇਨਿਊ : ਪ੍ਰਧਾਨ ਮੰਤਰੀ ਮੋਦੀ ਨੇ 'ਕਰਤਵ ਪੱਥ' ਦਾ ਕੀਤਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਸੈਂਟਰਲ ਵਿਸਟਾ ਐਵੇਨਿਊ : ਪ੍ਰਧਾਨ ਮੰਤਰੀ ਮੋਦੀ ਨੇ 'ਕਰਤਵ ਪੱਥ' ਦਾ ਕੀਤਾ ਉਦਘਾਟਨ

image


ਕਿਹਾ, ਅੱਜ ਤੋਂ ਗ਼ੁਲਾਮੀ ਦਾ ਇਤਿਹਾਸ ਸਦਾ ਲਈ ਮਿਟ ਗਿਆ


ਨਵੀਂ ਦਿੱਲੀ, 8 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਤ 8 ਵਜੇ ਇੰਡੀਆ ਗੇਟ ਦੇ ਸਾਹਮਣੇ ਕਰਤਵ ਪਥ ਦਾ ਉਦਘਾਟਨ ਕੀਤਾ | ਉਹ ਠੀਕ ਸ਼ਾਮ 7 ਵਜੇ ਕਰਤੱਵ ਪਥ 'ਤੇ ਪਹੁੰਚ ਗਏ ਸਨ | ਪਹਿਲਾਂ ਉਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁਤ ਦਾ ਉਦਘਾਟਨ ਕੀਤਾ | 19 ਮਹੀਨਿਆਂ ਦੇ ਲਗਾਤਾਰ ਕੰਮ ਤੋਂ ਬਾਅਦ ਸੈਂਟਰਲ ਵਿਸਟਾ ਐਵੇਨਿਊ ਨੂੰ  ਪੂਰਾ ਕੀਤਾ ਗਿਆ ਹੈ |
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਸਾਰੇ ਦੇਸ਼ ਵਾਸੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ | ਮੈਂ ਸਾਰੇ ਦੇਸ਼ ਵਾਸੀਆਂ ਨੂੰ  ਵਧਾਈ ਦਿੰਦਾ ਹਾਂ ਜੋ ਇਸ ਇਤਿਹਾਸਕ ਪਲ ਦੇ ਗਵਾਹ ਹਨ | ਕਲ ਨੂੰ  ਛੱਡ ਕੇ ਅੱਜ ਅਸੀਂ ਨਵੀਂ ਤਸਵੀਰ ਵਿਚ ਰੰਗ ਭਰ ਰਹੇ ਹਾਂ | ਜੋ ਰੋਸ਼ਨੀ ਦਿਸ ਰਹੀ ਹੈ, ਉਹ ਨਵੇਂ ਭਾਰਤ ਦੇ ਵਿਸ਼ਵਾਸ ਦਾ ਪ੍ਰਤੀਕ ਹੈ | ਅੱਜ ਤੋਂ ਗ਼ੁਲਾਮੀ ਦਾ ਇਤਿਹਾਸ ਸਦਾ ਲਈ ਮਿਟ ਗਿਆ ਹੈ | ਗ਼ੁਲਾਮੀ ਤੋਂ ਮੁਕਤੀ ਲਈ ਮੈਂ ਸਾਰੇ ਦੇਸ਼ ਵਾਸੀਆਂ ਨੂੰ  ਵਧਾਈ ਦਿੰਦਾ ਹਾਂ | ਇੰਡੀਆ ਗੇਟ 'ਤੇ ਆਜ਼ਾਦੀ ਦੇ ਨਾਇਕ ਨੇਤਾਜੀ ਸੁਭਾਸ ਚੰਦਰ ਬੋਸ ਦੇ ਬੁਤ ਦਾ ਵੀ ਉਦਘਾਟਨ ਕੀਤਾ ਗਿਆ |
ਇਹ ਮੌਕਾ ਇਤਿਹਾਸਕ ਅਤੇ ਬੇਮਿਸਾਲ ਹੈ | ਅਸੀਂ ਖ਼ੁਸ਼ਕਿਸਮਤ ਹਾਂ ਕਿ ਅਸੀਂ ਅੱਜ ਇਹ ਦਿਨ ਦੇਖ ਰਹੇ ਹਾਂ | ਇਸ ਦੀ ਗਵਾਹ ਬਣ ਰਹੇ ਹਾਂ | ਸੁਭਾਸ਼ ਚੰਦਰ ਬੋਸ ਨੂੰ  ਭਾਰਤ ਦੀ ਵਿਰਾਸਤ 'ਤੇ ਮਾਣ ਸੀ ਅਤੇ ਉਹ ਜਲਦੀ ਤੋਂ ਜਲਦੀ ਭਾਰਤ ਦਾ ਆਧੁਨਿਕੀਕਰਨ ਕਰਨਾ ਚਾਹੁੰਦੇ ਸਨ | ਜੇਕਰ ਆਜ਼ਾਦੀ ਦੇ ਬਾਅਦ ਭਾਰਤ ਸੁਭਾਸ਼ ਬਾਬੂ ਦੇ ਰਾਹ 'ਤੇ ਚਲਿਆ ਹੁੰਦਾ ਤਾਂ ਭਾਰਤ ਬੁਲੰਦੀਆਂ 'ਤੇ ਹੁੰਦਾ |
ਉਨ੍ਹਾਂ ਕਿਹਾ, ਗੁਲਾਮੀ ਦਾ ਪ੍ਰਤੀਕ ਕਿੰਗਜ਼ਵੇ ਅੱਜ ਤੋਂ ਇਤਿਹਾਸ ਦਾ ਵਿਸ਼ਾ ਬਣ ਕੇ ਸਦਾ ਲਈ ਮਿਟ ਗਿਆ ਹੈ | ਅੱਜ ਕਰਤਵ ਪਥ ਦੇ ਰੂਪ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ | ਮੈਂ ਸਾਰੇ ਦੇਸ਼ਵਾਸੀਆਂ ਨੂੰ  ਆਜ਼ਾਦੀ ਦੇ ਇਸ ਅੰਮਿ੍ਤ ਵਿਚ ਗੁਲਾਮੀ ਦੀ ਇਕ ਹੋਰ ਪਛਾਣ ਤੋਂ ਆਜ਼ਾਦੀ ਲਈ ਵਧਾਈ ਦਿੰਦਾ ਹਾਂ |
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਦਾ ਸੰਕਲਪ ਅਤੇ ਟੀਚੇ ਇਸ ਦੇ ਅਪਣੇ ਹਨ | ਸਾਡੇ ਪ੍ਰਤੀਕ ਅਤੇ ਮਾਰਗ ਸਾਡੇ ਹਨ | ਅੱਜ ਰਾਜਪਥ ਦੀ ਹੋਂਦ ਖ਼ਤਮ ਹੋ ਗਈ ਹੈ, ਤਾਂ ਇਹ ਗੁਲਾਮੀ ਵਾਲੀ ਮਾਨਸਿਕਤਾ ਦੀ ਕੋਈ ਪਹਿਲੀ ਮਿਸਾਲ ਨਹੀਂ ਹੈ | ਇਹ ਨਿਰੰਤਰ ਚੱਲਣ ਵਾਲੀ ਦਿ੍ੜ ਇਰਾਦੇ ਦੀ ਯਾਤਰਾ ਹੈ |
ਦੇਸ਼ ਦੇ ਪ੍ਰਧਾਨ ਮੰਤਰੀ ਜਿਥੇ ਰਹਿੰਦੇ ਆਏ ਹਨ | ਉਹ ਲੋਕ ਭਲਾਈ ਮਾਰਗ ਬਣ ਗਿਆ ਹੈ | ਪਰੇਡ ਵਿਚ ਭਾਰਤੀ ਸੰਗੀਤ ਵੱਜਦਾ ਹੈ | ਜਲ ਸੈਨਾ ਤੋਂ ਗੁਲਾਮੀ ਦਾ ਪ੍ਰਤੀਕ ਹਟਾ ਕੇ ਛਤਰਪਤੀ ਦਾ ਪ੍ਰਤੀਕ ਅਪਣਾਇਆ ਗਿਆ | ਇਹ ਬਦਲਾਅ ਪ੍ਰਤੀਕਾਂ ਤਕ ਹੀ ਸੀਮਤ ਨਹੀਂ ਹੈ | ਅੰਗਰੇਜ਼ਾਂ ਦੇ ਕਈ ਅੱਜ ਕਾਨੂੰਨ ਬਦਲ ਗਏ ਹਨ | (ਏਜੰਸੀ)