Punjab Floods : ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਵਲੋਂ ਪੰਜਾਬ ਲਈ ਕੀਤੇ ਐਲਾਲ ਨੂੰ ਨਾਕਾਫ਼ੀ ਦਸਿਆ

ਏਜੰਸੀ

ਖ਼ਬਰਾਂ, ਪੰਜਾਬ

Punjab Floods : ਕਿਹਾ, ਘੱਟੋ-ਘੱਟ 50,000 ਕਰੋੜ ਰੁਪਏ ਦੇਣੇ ਚਾਹੀਦੇ ਸਨ

Raja Warring

Punjab Floods : ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਐਲਾਨ 'ਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ‘‘ਪੰਜਾਬ ਵਿਚ ਤਬਾਹੀ ਮਚੀ ਹੈ; 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਹਨ, ਮਕਾਨ ਢਹਿ ਗਏ ਹਨ ਅਤੇ ਖੇਤ ਗਾਰ ਨਾਲ ਭਰੇ ਹੋਏ ਹਨ। 1600 ਕਰੋੜ ਰੁਪਏ ਨਾਲ ਕੁਝ ਨਹੀਂ ਹੋਵੇਗਾ।’’

ਉਨ੍ਹਾਂ ਕਿਹਾ, ‘‘ਕਿਸਾਨ ਸਨਮਾਨ ਨਿਧੀ ਸਕੀਮ ਤਹਿਤ 6000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪੇਸ਼ਗੀ ਜਮ੍ਹਾਂ ਕਰਵਾਏ ਜਾਣਗੇ ਪਰ ਇਸ ਨਾਲ ਕੀ ਹੋਵੇਗਾ? ਫਸਲਾਂ ਤਬਾਹ ਹੋ ਗਈਆਂ ਹਨ। ਕਣਕ ਦੀ ਅਗਲੀ ਫਸਲ ਲਈ ਅਸੀਂ ਕੀ ਕਰਾਂਗੇ? ਗਾਰ ਨੂੰ ਕੌਣ ਹਟਾਏਗਾ? ਜੋ ਘਰ ਡਿੱਗੇ, ਜੋ ਪਸ਼ੂ ਚਲੇ ਗਏ, ਉਨ੍ਹਾਂ ਦੀ ਭਰਪਾਈ ਕੌਣ ਕਰੇਗਾ? ਮਜ਼ਦੂਰਾਂ ਦੇ ਰੁਜ਼ਗਾਰ ਬਾਰੇ ਕੀ? ਸਾਡਾ ਮਜ਼ਾਕ ਉਡਾਇਆ ਗਿਆ ਹੈ। ਅਸੀਂ ਸੋਚਿਆ ਸੀ ਕਿ ਜਦੋਂ ਪ੍ਰਧਾਨ ਮੰਤਰੀ ਆਉਣਗੇ ਤਾਂ ਉਹ ਪੰਜਾਬੀਆਂ ਨੂੰ ਖੁਸ਼ ਕਰ ਕੇ ਚਲੇ ਜਾਣਗੇ। ਉਨ੍ਹਾਂ ਨੂੰ ਘੱਟੋ-ਘੱਟ 50,000 ਕਰੋੜ ਰੁਪਏ ਦੇਣੇ ਚਾਹੀਦੇ ਸਨ। ਰਾਜੀਵ ਗਾਂਧੀ ਨੇ 1988 ਵਿੱਚ ਇੱਕ ਅਰਬ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਸੀ।’’