Punjabi singer ਗੁਰੂ ਰੰਧਾਵਾ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡਣਗੇ ਕਣਕ ਦੇ ਬੀਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਪਾਣੀ ਘਟਣ ਤੋਂ ਬਾਅਦ ਕਿਸਾਨਾਂ ਨੂੰ ਪਿੰਡਾਂ 'ਚ ਜਾ ਕੇ ਦਿਆਂਗੇ ਕਣਕ ਦੇ ਬੀਜ

Punjabi singer Guru Randhawa will distribute wheat seeds to flood-affected farmers

ਚੰਡੀਗੜ੍ਹ : ਪੰਜਾਬੀ ਗਾਇਕ ਗੁਰੂ ਰੰਧਾਵਾ ਹਮੇਸ਼ਾਂ ਸੰਕਟ ਦੀ ਘੜੀ ’ਚ ਆਪਣੇ ਲੋਕਾਂ ਦੇ ਨਾਲ ਖੜ੍ਹੇ ਹਨ। ਪੰਜਾਬ ਵਿੱਚ ਆਏ ਹੜ੍ਹ ਦੌਰਾਨ ਵੀ ਉਹ ਸਭ ਤੋਂ ਪਹਿਲਾਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ। ਇਸ ਤੋਂ ਪਹਿਲਾਂ ਉਹ ਇਕ ਬਜ਼ੁਰਗ ਮਾਤਾ ਨਾਲ ਉਸ ਦਾ ਟੁੱਟਿਆ ਘਰ ਮੁੜ ਬਣਾ ਦੇ ਦੇਣ ਦਾ ਵਾਅਦਾ ਕਰ ਚੁੱਕੇ ਹਨ, ਜਿਸਦਾ ਘਰ ਹੜ੍ਹ ਕਾਰਨ ਤਬਾਹ ਹੋ ਗਿਆ ਸੀ।

ਗੁਰੂ ਰੰਧਾਵਾ ਨੇ ਹੁਣ ਇੱਕ ਹੋਰ ਦਿਲ ਨੂੰ ਛੂਹਣ ਵਾਲਾ ਕਦਮ ਚੁੱਕਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਹੋਰ ਮਦਦ ਕਰਨਗੇ। ਉਨ੍ਹਾਂ ਐਲਾਨ ਕੀਤਾ ਹੈ ਕਿ ਜਦੋਂ ਹੜ੍ਹ ਦਾ ਪਾਣੀ ਘਟੇਗਾ ਅਤੇ ਜੀਵਨ ਦੁਬਾਰਾ ਠੀਕ ਹੋਵੇਗਾ, ਉਹ ਸਾਰੇ ਹੜ੍ਹ-ਪੀੜਤ ਕਿਸਾਨਾਂ ਨੂੰ ਕਣਕ ਦੇ ਬੀਜ ਵੰਡਣਗੇ ਤਾਂ ਜੋ ਉਹ ਮੁੜ ਖੇਤੀਬਾੜੀ ਸ਼ੁਰੂ ਕਰ ਸਕਣ।
ਗੁਰੂ ਰੰਧਾਵਾ ਦਾ ਇਨਸਾਨੀਅਤ ਪ੍ਰਤੀ ਚੁੱਕਿਆ ਗਿਆ ਇਹ ਕਦਮ ਦਰਸਾਉਂਦਾ ਹੈ ਕਿ ਪੰਜਾਬ ਨਾਲ ਕਿੰਨਾ ਪਿਆਰ ਕਰਦੇ ਹਨ ਅਤੇ ਉਹ ਪੰਜਾਬ ਦੇ ਲੋਕਾਂ ਨਾਲ ਹਰ ਦੁੱਖ-ਸੁੱਖ ਵਿਚ ਨਾਲ ਖੜ੍ਹਦੇ ਹਨ।