ਹਰਿਆਣਾ ‘ਚ ਛਾਪਾ ਮਾਰਨ ਗਈ ਪੰਜਾਬ ਪੁਲਿਸ ‘ਤੇ ਹੋਇਆ ਹਮਲਾ, ਫਾਇਰਿੰਗ ‘ਚ ਇਕ ਦੀ ਮੌਤ, ਕਈ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਨਸ਼ਾ ਤਸਕਰ ਨੂੰ ਫੜਨ ਲਈ ਗਈ ਪੰਜਾਬ ਪੁਲਿਸ ਦੀ ਟੀਮ ਉਤੇ ਹਰਿਆਣਾ ਦੇ ਪਿੰਡ ਵਿਚ ਲੋਕਾਂ...

Punjab Police

ਬਠਿੰਡਾ: ਇਕ ਨਸ਼ਾ ਤਸਕਰ ਨੂੰ ਫੜਨ ਲਈ ਗਈ ਪੰਜਾਬ ਪੁਲਿਸ ਦੀ ਟੀਮ ਉਤੇ ਹਰਿਆਣਾ ਦੇ ਪਿੰਡ ਵਿਚ ਲੋਕਾਂ ਨੇ ਹਮਲਾ ਕਰ ਦਿੱਤਾ। ਇਹ ਰੌਲਾ ਹਰਿਆਣਾ ਵਿਚ ਇਕ ਵਿਅਕਤੀ ਨੂੰ ਫੜਨ ਗਈ ਪੁਲਿਸ ਪਾਰਟੀ ਦੀ ਪਿੰਡ ਦੇਸੂ ਯੋਧਾ ਦੇ ਲੋਕਾਂ ਦੀ ਪਿੰਡ ਵਾਲਿਆਂ ਨਾਲ ਹੋਈ ਝੜਪ ਨੂੰ ਲੈ ਕੇ ਉਠਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣੈ ਕਿ ਪੁਲਿਸ ਨੇ ਆ ਕੇ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ ਜਿਸ ‘ਤੇ ਭੜਕੇ ਲੋਕਾਂ ਨੇ ਵਿਰੋਧ ਕੀਤਾ ਤਾਂ ਉਥੇ ਜੱਗਾ ਸਿੰਘ ਨਾਮਕ ਵਿਅਕਤੀ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਅਤੇ ਲਗਪਗ ਅੱਧਾ ਦਰਜਨ ਪੁਲਿਸ ਵਾਲਿਆਂ ਨੂੰ ਜਖ਼ਮੀ ਕਰ ਦਿੱਤਾ।

ਇਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਭਰਤੀ ਕਰਵਾਇਆ ਗਿਆ ਹੈ। ਪਿੰਡ ਦੇ ਲੋਕ ਇਨ੍ਹੇ ਭੜਕੇ ਹੋਏ ਸੀ ਕਿ ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ। ਪੁਲਿਸ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੰਡ ਵਾਲਿਆਂ ਨੇ ਸਾਡੇ ਕੋਲੋਂ ਹਥਿਆਰ ਵੀ ਖੋਹ ਲਏ। ਦੱਸ ਦਈਏ ਕਿ ਹਰਿਆਣਾ ਵਿਚ ਚੋਣਾਂ ਦੇ ਚਲਦੇ ਕੋਡ ਆਫ਼ ਕੰਡਕਟ ਲੱਗਿਆ ਹੋਇਆ ਹੈ। ਇਸ ਦੌਰਾਨ ਹੋਈ ਇਹ ਵੱਡੀ ਵਾਰਦਾਤ ਨਾਲ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਗਈ ਹੈ।

ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਪਾਰਟੀ ਹਰਿਆਣਾ ਦੇ ਪਿੰਡ ਵਿਚ ਬਿਨਾ ਕੋਈ ਸੂਚਨਾ ਦਿੱਤੇ ਦਾਖਲ ਹੋਈ ਸੀ। ਹਰਿਆਣਾ ਪੁਲਿਸ ਸਖ਼ਤ ਕਾਰਵਾਈ ਦੇ ਮੂਡ ਵਿਚ ਲੱਗ ਰਹੀ ਹੈ। ਉਥੇ ਹੀ ਇਸ ਰੌਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਪਿੰਡ ਦੇ ਲੋਕ ਪੁਲਿਸ ਵਾਲਿਆਂ ਨੂੰ ਘਸੀਟ-ਘਸੀਟ ਕੇ ਮਾਰ-ਕੁੱਟ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਸਾਦੇ ਕੱਪੜਿਆਂ ਵਿਚ ਇਕ ਪੁਲਿਸ ਕਰਮਚਾਰੀ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਹੈ। ਜਿਸ ਨਾਲ ਇਕ ਵਿਅਕਤੀ ਦੇ ਗੋਲੀ ਵੱਜਣ ਕਾਰਨ ਮਰ ਗਿਆ ਹੈ।

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਪਿੰਡ ਭੜਕ ਉਠਿਆ ਅਤੇ ਪੁਲਿਸ ਵਾਲਿਆਂ ਨੂੰ ਬੂਰੀ ਤਰ੍ਹਾਂ ਕੁੱਟਿਆ। ਜਾਣਕਾਰੀ ਮੁਤਾਬਿਕ ਅੱਜ ਜਿਸ ਵਿਅਕਤੀ ਨੂੰ ਪੁਲਿਸ ਫੜਨ ਗਈ ਸੀ ਉਸਦੇ ਚਾਰਾ ਜੱਗਾ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪਰਵਾਰ ਦੇ ਲੋਕਾਂ ਦਾ ਕਹਿਣੈ ਕਿ ਅੱਜ ਤੜਕੇ ਬਠਿੰਡਾ ਸੀਆਈਏ ਸਟਾਫ਼ ਦੇ ਪੁਲਿਸ ਵਾਲੇ ਉਨ੍ਹਾਂ ਦੇ ਘਰ ‘ਤੇ ਗਏ। ਪੁਲਿਸ ਵਾਲੇ ਸਾਦੇ ਕੱਪੜਿਆਂ ਵਿਚ ਸੀ। ਇਹ ਸਾਰੇ ਬਠਿੰਡਾ ਸੀਆਈਏ ਸਟਾਫ਼ ਦੇ ਕਰਮਚਾਰੀ ਸੀ।

ਉਨ੍ਹਾਂ ਨੇ ਮਾਮਲੇ ਨੂੰ ਖ਼ਤਮ ਕਰਨ ਲਈ ਮੋਟੀ ਰਿਸ਼ਵਤ ਦੀ ਮੰਗੀ ਕੀਤੀ, ਜਦੋਂ ਉਨ੍ਹਾਂ ਨੇ ਮਨਾ ਕਰ ਦਿੱਤਾ ਤਾਂ ਉਹ ਮਾਰਕੁੱਟ ਕਰਨ ਲੱਗੇ ਜਿਸ ਵਿਚ ਪਿੰਡ ਦੇ ਲੋਕਾਂ ਇਕੱਠੇ ਹੋ ਗਏ। ਪੁਲਿਸ ਵਾਲਿਆਂ ਨੇ ਫਾਇਰਿੰਗ ਕਰ ਦਿੱਤੀ। ਜਿਸ ਵਿਚ ਜੱਗਾ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਬੇਕਸੂਰ ਨੂੰ ਫਸਾ ਰਹੀ ਸੀ। ਇਸ ਬਾਰੇ ਬਠਿੰਡਾ ਦੇ ਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਕ ਨਸ਼ਾ ਤਸਕਰ ਉਤੇ ਮਾਮਲਾ ਦਰਜ ਕੀਤਾ ਸੀ ਅਤੇ ਉਸ ਨੂੰ ਫੜਨ ਗਈ ਸੀ। ਉਸਦੇ ਪਿੱਛੇ ਬੇਧਿਆਨੀ ਵਿਚ ਹਰਿਆਣਾ ਵਿਚ ਚਲੀ ਗਈ।

ਉਥੇ ਲੋਕਾਂ ਨੇ ਪੁਲਿਸ ਪਾਰਟੀ ਉਤੇ ਹਮਲਾ ਕਰ ਦਿੱਤਾ। ਗਰੀਬ ਪਿੰਡ ਵਾਲਿਆਂ ਨੇ ਪੁਲਿਸ ਪਾਰਟੀ ‘ਤੇ ਪਥਰਾਅ ਕੀਤਾ ਉਨ੍ਹਾਂ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ। ਪੁਲਿਸ ਪਾਰਟੀ ਦਾ ਕਹਿਣੈ ਕਿ ਪੁਲਿਸ ਪਾਰਟੀ ਤੋਂ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ। ਲਗਪਗ 100-150 ਵਿਅਕਤੀਆਂ ਨੇ ਪੁਲਿਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ।