ਭਗੌੜੇ ਵਿਅਕਤੀ ਨੂੰ ਕਾਬੂ ਕਰਨ ਆਈ ਪੁਲਿਸ 'ਤੇ ਪ੍ਰਵਾਰ ਵਲੋਂ ਹਮਲਾ

ਏਜੰਸੀ

ਖ਼ਬਰਾਂ, ਪੰਜਾਬ

ਭਗੌੜੇ ਵਿਅਕਤੀ ਨੂੰ ਕਾਬੂ ਕਰਨ ਆਈ ਪੁਲਿਸ 'ਤੇ ਪ੍ਰਵਾਰ ਵਲੋਂ ਹਮਲਾ

image

image

image

image

ਸਰਾਏ ਅਮਾਨਤ ਖਾਂ, 8 ਅਕਤੂਬਰ (ਗੁਰਸ਼ਰਨ ਸਿੰਘ ਔਲਖ) : ਬੀਤੇ ਦਿਨੀਂ ਅਦਾਲਤ ਵਲੋਂ ਭਗੌੜਾ ਕਰਾਰ ਦਿਤੇ ਵਿਅਕਤੀ ਨੂੰ ਕਾਬੂ ਕਰਨ ਗਈ ਪੁਲਿਸ ਪਾਰਟੀ 'ਤੇ ਦੋਸ਼ੀ ਦੇ ਪ੍ਰਵਾਰਕ ਮੈਂਬਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਏ.ਐਸ.ਆਈ ਸੁਖਵਿੰਦਰ ਸਿੰਘ, ਏ.ਐਸ.ਆਈ ਗੁਰਭੇਜ ਸਿੰਘ ਨੇ ਦਸਿਆ ਕਿ ਅਦਾਲਤ ਵਲੋਂ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਸੰਤੋਖ ਸਿੰਘ ਵਾਸੀ ਗੰਡੀਵਿੰਡ ਨੂੰ 13 ਅਕਤੂਬਰ 2015 ਵਿਚ ਐਨ ਡੀ.ਪੀ.ਐਸ ਐਕਟ ਦੇ ਕੇਸ 'ਚ ਭਗੋੜਾ ਕਰਾਰ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੋਸ਼ੀ ਵਿਰੁਧ ਵੱਖ-ਵੱਖ ਥਾਣਿਆਂ ਵਿਚ ਪਹਿਲਾਂ ਵੀ ਕਈ ਪਰਚੇ ਦਰਜ ਹਨ। ਉਨ੍ਹਾਂ ਦਸਿਆ ਕਿ ਸਵੇਰੇ 5-45 ਮਿੰਟ 'ਤੇ ਜਦੋਂ ਪੁਲਿਸ ਪਾਰਟੀ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਲਈ ਗਈ ਤਾਂ ਉਹ ਅਪਣੇ ਘਰ ਵਿਚ ਮੌਜੂਦ ਸੀ। ਅਸੀਂ ਉਸ ਨੂੰ ਕਾਬੂ ਕਰ ਕੇ ਹੱਥਕੜੀ ਲਗਾ ਕੇ ਜਦੋਂ ਗੱਡੀ 'ਚ ਬੈਠਾਉਣ ਲੱਗੇ ਤਾਂ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੇ ਤੇਜ਼ਧਾਰ ਹਥਿਆਰਾਂ, ਗਡਾਂਸੀਆਂ, ਇੱਟਾਂ ਰੋੜਿਆਂ ਤੇ ਡਾਗਾਂ ਨਾਲ ਪੁਲਿਸ ਪਾਰਟੀ 'ਤੇ ਹਮਲਾ ਕਰ ਦਿਤਾ।
ਉਨ੍ਹਾਂ ਦਸਿਆ ਕਿ ਅਸੀਂ ਅਪਣਾ ਬਚਾਅ ਕਰ ਰਹੇ ਸੀ ਤਾਂ ਪ੍ਰਵਾਰਕ ਮੈਂਬਰਾਂ ਨੇ ਸਾਡੇ ਕੋਲੋਂ ਉਕਤ ਦੋਸ਼ੀ ਨੂੰ ਛਡਾਉਣ ਦੀ ਧੱਕਾ ਮੁੱਕੀ ਵਿਚ ਦੋਸ਼ੀ ਹੱਥਕੜੀ ਸਮੇਤ ਫਰਾਰ ਹੋ ਗਿਆ। ਪੁਲਿਸ ਪਾਰਟੀ ਅਪਣੀ ਜਾਨ ਬਚਾਉਣ ਲਈ ਗੱਡੀ ਵੱਲ ਭੱਜੀ ਤਾਂ ਉਕਤ ਵਿਅਕਤੀਆਂ ਨੇ ਸਾਡੀ ਗੱਡੀ ਦੇ ਪਿਛੋਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿਤੇ। ਥਾਣਾ ਸਰਾਏ ਅਮਾਨਤ ਖਾਂ ਵਿਖੇ ਹਰਭਜਨ ਕੌਰ ਮਾਤਾ, ਰਾਜਵਿੰਦਰ ਕੌਰ ਪਤਨੀ, ਹਰਪ੍ਰੀਤ ਸਿੰਘ ਹੈਪੀ, ਹਰਮਨ ਸਿੰਘ ਹੰਮੁ ਪੁੱਤਰ, ਕਸ਼ਮੀਰ ਸਿੰਘ, ਤਵਿੰਦਰ ਸਿੰਘ ਪਰਸਿੰਨੀ, ਜਗਪਿੰਦਰ ਸਿੰਘ, ਪੁੱਤਰ ਮਨਜੀਤ ਸਿੰਘ ਵਾਸੀ ਗੰਡੀਵਿੰਡ 'ਤੇ ਵੱਖ -ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।
ਫੋਟੋ ਨੰ, 8/3-