Nobel Peace Prize 2020 -"ਵਰਲਡ ਫੂਡ ਪ੍ਰੋਗਰਾਮ" ਨੂੰ ਮਿਲਿਆਂ ਨੋਬਲ ਸ਼ਾਂਤੀ ਪੁਰਸਕਾਰ
ਕੋਰੋਨਾ ਵਾਇਰਸ ਸੰਕਟ ਦੇ ਸਮੇਂ ਵਿਸ਼ਵ ਵਿੱਚ ਵੱਡੇ ਪੱਧਰ ‘ਤੇ ਲੋੜਵੰਦਾਂ ਨੂੰ ਭੋਜਨ ਖਵਾਉਣ ਅਤੇ ਉਨ੍ਹਾਂ ਦੀ ਸਹਾਇਤਾ ਲਈ ਕੀਤੀ ਗਈ ਹੈ।
Nobel Peace Prize 2020
ਨਵੀਂ ਦਿੱਲੀ- ਨਾਰਵੇ ਦੀ ਨੋਬਲ ਕਮੇਟੀ ਵਲੋਂ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2020 ਦਾ ਨੋਬਲ ਸ਼ਾਂਤੀ ਪੁਰਸਕਾਰ ਵਿਸ਼ਵ ਖੁਰਾਕ ਪ੍ਰੋਗਰਾਮ ਸੰਗਠਨ (ਵਰਲਡ ਫੂਡ ਪ੍ਰੋਗਰਾਮ) ਨੂੰ ਦਿੱਤਾ ਗਿਆ ਹੈ। ਇਸਦੀ ਚੋਣ ਕੋਰੋਨਾ ਵਾਇਰਸ ਸੰਕਟ ਦੇ ਸਮੇਂ ਵਿਸ਼ਵ ਵਿੱਚ ਵੱਡੇ ਪੱਧਰ ‘ਤੇ ਲੋੜਵੰਦਾਂ ਨੂੰ ਭੋਜਨ ਖਵਾਉਣ ਅਤੇ ਉਨ੍ਹਾਂ ਦੀ ਸਹਾਇਤਾ ਲਈ ਕੀਤੀ ਗਈ ਹੈ। ਨਾਰਵੇ ਦੀ ਨੋਬਲ ਕਮੇਟੀ ਨੇ ਸ਼ੁੱਕਰਵਾਰ ਨੂੰ ਇਸਦਾ ਐਲਾਨ ਕੀਤੀ ਹੈ।
ਕਿਸ ਨੂੰ ਮਿਲਦਾ ਨੋਬਲ ਸ਼ਾਂਤੀ ਪੁਰਸਕਾਰ
ਨੋਬਲ ਸ਼ਾਂਤੀ ਪੁਰਸਕਾਰ ਉਸ ਸ਼ਖ਼ਸੀਅਤ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਦੁਨੀਆ ਭਰ 'ਚ ਸ਼ਾਂਤੀ ਦੇ ਖੇਤਰ 'ਚ ਕੋਈ ਬਹੁਤ ਹੀ ਪ੍ਰਭਾਵਸ਼ਾਲੀ ਕੰਮ ਕੀਤਾ ਹੋਵੇ।